ਮੀਂਹ ਕਾਰਨ ਟੁੱਟੀਅਾਂ ਸਡ਼ਕਾਂ, ਪ੍ਰਸ਼ਾਸਨ ਨਹੀਂ ਲੈ ਰਿਹਾ ਸੁਧ

Tuesday, Jul 24, 2018 - 02:33 AM (IST)

ਮੀਂਹ ਕਾਰਨ ਟੁੱਟੀਅਾਂ ਸਡ਼ਕਾਂ, ਪ੍ਰਸ਼ਾਸਨ ਨਹੀਂ ਲੈ ਰਿਹਾ ਸੁਧ

ਹੁਸ਼ਿਆਰਪੁਰ, (ਘੁੰਮਣ)- ਭਲਾ ਹੀ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਜ਼ਿਲਾ ਪ੍ਰਸ਼ਾਸ਼ਨ ਦੁਆਰਾ ਲੋਕਾਂ ਨੂੰ ਵਧੀਆਂ ਸਹੂਲਤਾਂ ਦੇਣ ਦੇ ਲਈ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਮਾਧਿਅਮ ਨਾਲ ਚੌਕਸੀ ਵਰਤੀ ਜਾ ਰਹੀ ਹੈ ਪਰ ਗ੍ਰਾਮਿਣ ਇਲਾਕਿਆਂ ’ਚ ਦੇਖਿਆ ਜਾਵੇ ਤਾਂ ਉੱਥੇ ਸਥਿਤੀਆਂ ਕੁਝ ਹੋਰ ਹੀ ਦੱਸ ਰਹੀਆ ਹਨ। ਅਜਿਹੇ ਹੀ ਹਾਲਾਤ ਸ਼ਹਿਰ ਦੇ ਪਿੰਡ ਬਸੀ ਗੁਲਾਮ ਹੁਸੈਨ ਨੂੰ ਜਾਣ ਵਾਲੀ ਸਡ਼ਕ ਨੂੰ ਦਿਖ ਰਹੇ ਹਨ। ਭੰਗੀ ਚੌਅ ਬਜਵਾਡ਼ਾ ਬਾਈਪਾਸ ਰੋਡ ਤੋਂ ਇਸ ਪਿੰਡ ਨੂੰ ਮੁਡ਼ਦੇ ਹੀ  ਮੀਂਹ  ਦੇ ਚੱਲਦੇ ਬੁਰੀ ਤਰ੍ਹਾਂ ਖ਼ਰਾਬ ਸਡ਼ਕ ਦਿੱਖਣੀ ਸ਼ੁਰੂ ਹੋ ਜਾਂਦੀ ਹੈ। ਸਡ਼ਕ ਦਾ ਇਕ ਹਿੱਸਾ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕਿਆ ਹੈ। ਥੋਡ਼ਾ ਅੱਗੇ ਜਾਣ ’ਤੇ ਕਾਜਵੇ ਦੇ ਨਾਲ-ਨਾਲ ਸਡ਼ਕ ਦਾ ਇਕ ਕਿਨਾਰਾ ਕਈ ਗੱਜ ਦੂਰੀ ਤੱਕ ਟੁੱਟ ਚੁੱਕਿਆ ਹੈ।
ਇਸ ਸਡ਼ਕ ਤੋਂ ਰੋਜ਼ਾਨਾ ਦਰਜ਼ਨਾਂ ਸਕੂਲ ਵਾਹਨ ਬੱਚਿਆਂ ਨੂੰ ਲੈ ਨਿਕਲਦੇ ਹਨ। ਸਡ਼ਕ ਦੀ ਚੌਡ਼ਾਈ ਇੰਨੀ ਘੱਟ ਹੈ ਕਿ ਆਹਮਣੇ-ਸਾਹਮਣੇ 2 ਵਾਹਨ ਕਰਾਂਸ ਨਹੀਂ ਹੋ ਸਕਦੇ। ਅਜਿਹੀ ਸਥਿਤੀ ’ਚ ਦੁਰਘਟਨਾ ਹੋਣ ਦਾਖਤਰਾ ਬਣਿਆ ਰਹਿੰਦਾ ਹੈ। ਲੋਕ ਨਿਰਮਾਣ ਵਿਭਾਗ ਦੁਆਰਾ ਜਲਦ ਇਸ ਵੱਲ ਧਿਆਨ 
ਨਹੀ ਦਿੱਤਾ ਤਾਂ ਸਾਇਦ ਸਥਿਤੀਆਂ ਕਾਫ਼ੀ ਗੰਭੀਰ ਹੋ ਸਕਦੀਆਂ ਹਨ।
ਕੀ ਕਹਿੰਦੇ ਹਨ ਪਿੰਡ ਵਾਸੀ
ਸੰਪਰਕ ਕਰਨ ’ਤੇ ਪ੍ਰਮੁੱਖ ਭਾਜਪਾ ਨੇਤਾ ਤੇ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਦੇ ਸਾਬਕਾ ਸੀਨੀਅਰ ਵਾਇਸ ਚੇਅਰਮੈਨ ਸੰਜੀਵ ਤਲਵਾਡ਼ ਜੋ ਕਿ ਮੂਲ ਰੂਪ ’ਚ ਇਸ ਪਿੰਡ ਦੇ ਵਾਸੀ ਹਨ, ਨੇ ਕਿਹਾ ਕਿ ਆਪਣੀ ਪਤਨੀ ਨੀਤੀ ਤਲਵਾਡ਼ ਦੇ ਨਾਲ ਰੋਜ਼ਾਨਾ ਸ਼ਹਿਰ ਦੇ ਇਸੇ ਸਡ਼ਕ ਤੋਂ ਫਾਰਮ ਹਾਊਸ ਨੂੰ ਜਾਂਦੇ ਹਨ। ਇਸ ਸਡ਼ਕ ਤੋਂ ਗੁਜ਼ਰਨਾ ਬਹੁਤ ਖ਼ਤਰਨਾਕ ਹੈ।  ਸਡ਼ਕ ਦੀ ਮੁਰੰਮਤ ਤੇ ਪੂਰਨ ਨਿਰਮਾਣ ਬਹੁਤ ਜਲਦ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਵਿਅਕਤੀਗਤ ਤੌਰ ’ਤੇ ਵੀ ਇਸ ਸਬੰਧ ’ਚ ਸਬੰਧਤ ਮਹਿਕਮੇ ਨਾਲ ਗੱਲ ਕਰਨਗੇ।
ਕੀ ਕਹਿੰਦੇ ਹਨ ਲੋਕ ਨਿਰਮਾਣ ਵਿਭਾਗ ਦੇ ਐੱਸ.ਈ
ਸੰਪਰਕ ਕਰਨ ’ਤੇ ਲੋਕ ਨਿਰਮਾਣ ਵਿਭਾਗ ਦੇ ਐੱਸ.ਈ ਟੀ.ਆਰ ਕਟਨੌਰਿਆਂ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਜਾਣਕਾਰੀ ਨਹੀਂ ਸੀ ਪਰ ਜਲਦ ਹੀ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਭੇਜ ਕੇ ਸਡ਼ਕ ਦਾ ਜਾਇਜ਼ਾ ਲਿਆ ਜਾਵੇਗਾ। ਜਿਸ ਦੇ ਬਾਅਦ ਸਡ਼ਕ ਦੀ ਮੁਰੰਮਤ ਕਰਵਾਉਣ ਦੇ ਲਈ ਵਿਵਸਥਾ ਕੀਤੀ ਜਾਵੇਗੀ। 
 


Related News