ਓਵਰਲੋਡਿਡ ਟਰੱਕ-ਟਰਾਲੀਆਂ ਕਾਰਨ ਅਮਰਕੋਟ ਦੀ ਟਰੈਫਿਕ ਸਮੱਸਿਆ ਦਾ ਬੁਰਾ ਹਾਲ

Tuesday, Nov 14, 2017 - 07:35 AM (IST)

ਓਵਰਲੋਡਿਡ ਟਰੱਕ-ਟਰਾਲੀਆਂ ਕਾਰਨ ਅਮਰਕੋਟ ਦੀ ਟਰੈਫਿਕ ਸਮੱਸਿਆ ਦਾ ਬੁਰਾ ਹਾਲ

ਵਲਟੋਹਾ,   (ਬਲਜੀਤ)-  ਥਾਣਾ ਵਲਟੋਹਾ ਅਧੀਨ ਪੈਂਦੇ ਅੱਡਾ ਅਮਰਕੋਟ ਵਿਖੇ ਆਏ ਦਿਨ ਲੱਗ ਰਹੇ ਜਾਮ ਕਾਰਨ ਦੁਕਾਨਦਾਰ ਤੇ ਰਾਹਗੀਰ ਕਾਫੀ ਪ੍ਰੇਸ਼ਾਨ ਹੋ ਰਹੇ ਹਨ। ਇਸ ਦਾ ਮੁੱਖ ਕਾਰਨ ਸੜਕ ਵਿਚਕਾਰ ਬੇਵਜ੍ਹਾ ਵਾਹਨ ਖੜ੍ਹੇ ਕਰਨਾ ਹੈ। 
ਜ਼ਿਕਰਯੋਗ ਹੈ ਕਿ ਅਜਕੱਲ ਫਸਲ ਨੂੰ ਗੋਦਾਮਾਂ 'ਚ ਲਿਜਾਣ ਲਈ ਟਰੱਕ-ਟਰਾਲੀਆਂ 'ਚ ਇਕ ਤਾਂ ਹੱਦ ਤੋਂ ਜ਼ਿਆਦਾ ਭਾਰ ਲੱਦ ਕੇ ਜਿਥੇ ਟਰੈਫਿਕ ਨਿਯਮਾਂ ਦੀ ਭਾਰੀ ਉਲੰਘਣਾ ਕੀਤੀ ਜਾ ਰਹੀ ਹੈ, ਉਥੇ ਹੀ ਵਾਹਨਾਂ ਦੇ Àਵਰਲੋਡਿਡ ਹੋਣ ਕਾਰਨ ਕਿਸੇ ਵੇਲੇ ਵੀ ਕੋਈ ਮੰਦਭਾਗੀ ਘਟਨਾ ਵਾਪਰ ਸਕਦੀ ਹੈ। ਦੂਜੇ ਪਾਸੇ ਇਹ ਓਵਰਲੋਡਿਡ ਟਰੱਕ-ਟਰਾਲੀਆਂ ਵਾਲੇ ਚੌਕ 'ਚ ਹੀ ਆਪਣੇ ਵਾਹਨ ਖੜ੍ਹੇ ਕਰ ਕੇ ਸਾਮਾਨ ਲੈਣ ਚਲੇ ਜਾਂਦੇ ਹਨ, ਜਿਸ ਕਰਕੇ ਟਰੈਫਿਕ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਜਾਮ ਲੱਗ ਜਾਂਦਾ ਹੈ। ਸਥਾਨਕ ਕਸਬਾ ਵਾਸੀਆਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਟਰੈਫਿਕ ਸਮੱਸਿਆ ਦਾ ਕਾਰਨ ਬਣਨ ਵਾਲੇ ਵਾਹਨਾਂ ਅਤੇ ਰੇਹੜੀਆਂ ਵਾਲਿਆਂ 'ਤੇ ਸਖਤੀ ਕੀਤੀ ਜਾਵੇ ਤਾਂ ਜੋ ਇਸ ਟਰੈਫਿਕ ਸਮੱਸਿਆ ਤੋਂ ਅਮਰਕੋਟ ਵਾਸੀਆਂ ਨੂੰ ਨਿਜਾਤ ਮਿਲ ਸਕੇ।
ਜਦ ਇਸ ਸੰਬੰਧੀ ਥਾਣਾ ਵਲਟੋਹਾ ਦੇ ਮੁਖੀ ਹਰਚੰਦ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਅਮਰਕੋਟ ਦੀ ਟਰੈਫਿਕ ਸਮੱਸਿਆ ਹੱਲ ਕਰਨ ਸੰਬੰਧੀ ਹਰ ਸਖਤ ਕਦਮ ਚੁੱਕੇ ਜਾ ਰਹੇ ਹਨ, ਜਿਸ ਤਹਿਤ ਪ੍ਰਸ਼ਾਸਨ ਵੱਲੋਂ ਵਾਹਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਹ


Related News