ਖ਼ਰਾਬ ਮੌਸਮ ਤੇ ਧੁੰਦ ਕਾਰਣ ਕਈ ਉਡਾਣਾਂ ਲੇਟ

Sunday, Jan 19, 2020 - 12:14 AM (IST)

ਖ਼ਰਾਬ ਮੌਸਮ ਤੇ ਧੁੰਦ ਕਾਰਣ ਕਈ ਉਡਾਣਾਂ ਲੇਟ

ਅੰਮ੍ਰਿਤਸਰ, (ਇੰਦਰਜੀਤ)- ਸਰਦੀ ਦੇ ਚੱਲਦੇ ਅੰਮ੍ਰਿਤਸਰ ਏਅਰਪੋਰਟ ’ਤੇ ਕਈ ਉਡਾਣਾਂ ਲੇਟ ਰਹੀਆਂ। ਹਾਲਾਂਕਿ ਸਵੇਰੇ ਭਾਰੀ ਧੁੰਦ ਤੋਂ ਬਾਅਦ 10 ਵਜੇ ਦੇ ਕਰੀਬ ਤੇਜ਼ ਧੁੱਪ ਨਿਕਲੀ ਪਰ ਦੁਪਹਿਰ ਹੁੰਦੇ ਹੀ ਮੌਸਮ ਫਿਰ ਠੰਡਾ ਹੋ ਗਿਆ ਅਤੇ ਅਸਮਾਨ ’ਤੇ ਬਾਦਲ ਛਾਏ ਰਹੇ।

ਜਾਣਕਾਰੀ ਮੁਤਾਬਕ ਸ਼੍ਰੀਨਗਰ ਦੀ ਇੰਡੀਗੋ ਦੀ ਉਡਾਣ ਗਿਣਤੀ ਸਿਕਸ ਈ 376 ਆਪਣੇ ਨਿਰਧਾਰਿਤ ਸਮੇਂ ਤੋਂ 4 ਘੰਟੇ ਲੇਟ ਰਹੀ। ਦੁਬਈ ਦੀ ਸਪਾਈਸਜੈੱਟ ਦੀ ਉਡਾਣ ਵੀ ਲੇਟ ਹੋਈ। ਇਸ ’ਚ ਮੁਸਾਫਰਾਂ ਨੂੰ ਭਾਰੀ ਪ੍ਰੇਸ਼ਾਨੀ ਰਹੀ। ਇਸ ਤਰ੍ਹਾਂ ਮੁੰਬਈ ਦੀ ਏਅਰ ਇੰਡੀਆ ਦੀ ਉਡਾਣ ਗਿਣਤੀ ਏ. ਆਈ. 649 ਤਿੰਨ ਘੰਟੇ, ਨਾਂਦੇਡ਼ ਦੀ ਏਅਰ ਇੰਡੀਆ ਦੀ ਉਡਾਣ ਏ. ਆਈ. 816 ਇਕ ਘੰਟਾ 15 ਮਿੰਟ, ਦਿੱਲੀ ਦੀ ਏਅਰ ਇੰਡੀਆ ਦੀ ਉਡਾਣ 40 ਮਿੰਟ ਆਪਣੇ ਨਿਰਧਾਰਿਤ ਸਮੇਂ ਤੋਂ ਲੇਟ ਰਹੀ।


author

Bharat Thapa

Content Editor

Related News