ਦਿੱਲੀ ਕਮੇਟੀ ਦੀਆਂ ਚੋਣਾਂ : ਕਾਲਕਾਜੀ ''ਚ ਕੇਜਰੀਵਾਲ ਦੇ ਸਿੱਖ ਵਿਧਾਇਕ ਦਾ ਵੱਕਾਰ ਦਾਅ ''ਤੇ

02/23/2017 10:44:17 AM

ਜਲੰਧਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੀਆਂ 26 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਵਿਚ ਵਾਰਡ-39 (ਕਾਕਲਾਜੀ) ਵੀ ਹੌਟ ਸੀਟਾਂ ਵਿਚੋਂ ਇਕ ਹੈ। ਇਸ ਵਾਰਡ ਵਿਚ 3 ਸਿਆਸੀ ਪਾਰਟੀਆਂ ਵਿਚਾਲੇ ਸਖਤ ਟੱਕਰ ਹੈ। ਇਥੋਂ ਮੈਦਾਨ ਵਿਚ ਤਾਂ 8 ਉਮੀਦਵਾਰ ਉਤਰੇ ਹਨ ਅਤੇ ਤਿੰਨਾਂ ਪਾਰਟੀਆਂ ਦੇ ਉਮੀਦਵਾਰ ਤਜਰਬੇਕਾਰ, ਪੁਰਾਣੇ ਅਤੇ ਮਹਾਰਥੀ ਹਨ। ਖਾਸ ਗੱਲ ਇਹ ਹੈ ਕਿ ਪਹਿਲੀ ਵਾਰ ਚੋਣ ਮੈਦਾਨ ਵਿਚ ਉਤਰੇ ਆਮ ਆਦਮੀ ਪਾਰਟੀ (ਆਪ) ਨਾਲ ਸੰਬੰਧਤ ਪੰਥਕ ਸੇਵਾ ਦਲ ਦੇ ਕਨਵੀਨਰ ਅਵਤਾਰ ਸਿੰਘ ਕਾਲਕਾ ਦੀ ਇਹ ਰਵਾਇਤੀ ਸੀਟ ਹੈ। ਇਸ ਲਈ ਉਨ੍ਹਾਂ ਦਾ ਵੱਕਾਰ ਦੀ ਦਾਅ ''ਤੇ ਹੈ। ਅਵਤਾਰ ਸਿੰਘ ਇਸੇ ਇਲਾਕੇ ਦੇ ਸਿੱਖ ਵਿਧਾਇਕ ਵੀ ਹਨ। ਉਹ ਖੁਦ ਤਾਂ ਨਹੀਂ ਪਰ ਆਪਣੇ ਨਜ਼ਦੀਕੀ ਸ. ਸੰਗਤ ਸਿੰਘ ਨੂੰ ਚੋਣ ਲੜਾ ਰਹੇ ਹਨ। ਉਨ੍ਹਾਂ ਦੀ ਟੱਕਰ ਵਾਰਡ ਵਿਚ ਮੌਜੂਦਾ ਮੈਂਬਰ ਅਤੇ ਇਲਾਕੇ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਮੈਦਾਨ ਵਿਚ ਹਨ। ਉ ਆਪਣੀ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ''ਤੇ ਇਸ ਵਾਰਡ ਤੋਂ ਚੋਣ ਲੜ ਰਹੇ ਹਨ।

Babita Marhas

News Editor

Related News