ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਨਾਲ ਨੌਜਵਾਨ ਦੀ ਮੌਤ

06/11/2023 2:37:19 AM

ਜੋਗਾ (ਗੋਪਾਲ)-ਮਾਨਸਾ ਦੀ ਕਚਹਿਰੀ ਵਿਖੇ ਟਾਈਪਿਸਟ ਵਜੋਂ ਕੰਮ ਕਰਦੇ 30 ਸਾਲਾ ਜੋਗਾ ਵਾਸੀ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਜੋਗਾ ਪੁਲਸ ਨੂੰ ਅਜੇ ਤਕ ਇਸ ਦੀ ਕੋਈ ਸੂਚਨਾ ਨਹੀਂ ਹੈ। ਯੁੱਧਵੀਰ ਸਿੰਘ ਦੇ ਪਿਤਾ ਅਜਮੇਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਸੀ ਅਤੇ ਮਾਨਸਾ ਕਚਹਿਰੀ ਵਿਖੇ ਟਾਈਪਿਸਟ ਵਜੋਂ ਕੰਮ ਕਰਦਾ ਸੀ ਪਰ ਉਸ ਦੀ ਲਾਸ਼ ਜੋਗਾ ਵਿਖੇ ਇਕ ਸੁੰਨਸਾਨ ਥਾਂ ਤੋਂ ਮਿਲੀ ਹੈ ਅਤੇ ਮੌਕੇ ਤੋਂ ਇਕ ਟੀਕਾ ਵੀ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਯੁੱਧਵੀਰ ਸਿੰਘ ਨੂੰ ਕੁਝ ਸਮਾਂ ਪਹਿਲਾਂ ਇਕ ਨਸ਼ਾ ਛੁਡਾਊ ਸੈਂਟਰ ’ਚ ਇਲਾਜ ਲਈ ਦਾਖ਼ਲ ਵੀ ਕਰਵਾਇਆ ਸੀ।

ਇਹ ਖ਼ਬਰ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਵਾਲੇ ਮੁੱਖ ਦਰਵਾਜ਼ਿਆਂ ’ਤੇ ਸਕੈਨਰ ਮਸ਼ੀਨਾਂ ਲਗਾਉਣ ਦਾ ਕੰਮ ਸ਼ੁਰੂ

ਅਜਮੇਰ ਸਿੰਘ ਨੇ ਦੱਸਿਆ ਕਿ ਯੁੱਧਵੀਰ ਸਿੰਘ ਦੇ 2 ਸਾਲਾਂ ਦੀ ਕੁੜੀ ਤੇ 7 ਮਹੀਨਿਆਂ ਦਾ ਲੜਕਾ ਹੈ। ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਨੌਜਵਾਨ ਨਸ਼ੇ ਦੀ ਓਵਰਡੋਜ਼ ਦੀ ਭੇਟ ਚੁੱਕੇ ਹਨ। ਉੱਧਰ ਥਾਣਾ ਜੋਗਾ ਦੇ ਮੁਖੀ ਬਲਦੇਵ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ। ਉਹ ਇਸ ਬਾਰੇ ਪਤਾ ਕਰ ਕੇ ਕਾਰਵਾਈ ਅਮਲ ’ਚ ਲਿਆਉਣਗੇ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : PSPCL ਨੇ ਬਿਜਲੀ ਖ਼ਪਤਕਾਰਾਂ ਲਈ ਹੈਲਪਲਾਈਨ ਨੰਬਰ ਕੀਤੇ ਜਾਰੀ


Manoj

Content Editor

Related News