ਨਸ਼ੇ ਵਾਲੇ ਟੀਕਿਆਂ ਸਣੇ 1 ਗ੍ਰਿਫਤਾਰ, 2 ਫਰਾਰ

Wednesday, Jul 04, 2018 - 01:17 AM (IST)

ਨਸ਼ੇ ਵਾਲੇ ਟੀਕਿਆਂ ਸਣੇ 1 ਗ੍ਰਿਫਤਾਰ, 2 ਫਰਾਰ

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ, ਅਸ਼ਵਨੀ)- ਥਾਣਾ ਬਲਾਚੌਰ ਦੀ ਪੁਲਸ ਨੇ 2 ਵੱਖ-ਵੱਖ ਮਾਮਲਿਆਂ ’ਚ 72 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 44 ਨਸ਼ੇ ਵਾਲੇ ਟੀਕਿਆਂ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਇਕ ਮਾਮਲੇ ਦੇ 2 ਵਿਅਕਤੀ ਪੁਲਸ ਨੂੰ ਚਕਮਾ ਦੇ ਕੇ ਭੱਜ ਗਏ। 
 ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਅਜੈ ਕੁਮਾਰ  ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਬੁੱਲੇਵਾਲ ਮੌਡ਼ ’ਤੇ ਮੌਜੂਦ ਸੀ ਕਿ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ’ਤੇ 44 ਨਸ਼ੀਲੇ ਟੀਕਿਆਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਸ ਦੇ 2 ਹੋਰ ਸਾਥੀ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ।  ਇੰਸਪੈਕਟਰ ਅਜੈ ਕੁਮਾਰ  ਨੇ ਦੱਸਿਆ ਕਿ  ਗ੍ਰਿਫਤਾਰ ਵਿਅਕਤੀ ਦੀ ਪਛਾਣ ਰਾਜੇਸ਼ ਕੁਮਾਰ ਉਰਫ ਭਿੰਡੀ ਪੁੱਤਰ ਓਂਕਾਰ ਰਾਮ ਵਾਸੀ ਬਲਾਚੌਰ  ਵਜੋਂ ਹੋਈ ਹੈ, ਜਦਕਿ ਪੁਲਸ ਨੂੰ ਚਕਮਾ ਦੇ ਕੇ ਭੱਜੇ ਨੌਜਵਾਨ ਹਰਦੀਪ ਸਿੰਘ ਅਤੇ ਕਾਲਾ ਦੀ ਪੁਲਸ ਭਾਲ ਕਰ ਰਹੀ ਹੈ।  
ਰੂਪਨਗਰ ਤੋਂ ਕਾਰ ’ਚ ਲਿਆਂਦੀ ਜਾ ਰਹੀ ਸ਼ਰਾਬ ਸਣੇ 2 ਗ੍ਰਿਫਤਾਰ 
ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਰਾਮ ਪ੍ਰਕਾਸ਼ ਨੇ ਦੱਸਿਆ ਕਿ ਗੁਪਤ ਸੂਚਨਾ  ਦੇ ਅਾਧਾਰ ’ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਪੁਲਸ ਪਾਰਟੀ ਨੇ ਇਕ ਕਾਰ ’ਚ ਰੂਪਨਗਰ ਤੋਂ ਬਲਾਚੌਰ ਵੱਲ ਲਿਆਂਦੀਆਂ ਜਾ ਰਹੀਆਂ 72 ਬੌਤਲਾਂ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀਆਂ, ਜਿਨ੍ਹਾਂ  ਦੀ ਪਛਾਣ ਅਜੇ ਰਾਣਾ ਅਤੇ ਰਜਤ ਰਾਣਾ ਵਜੋਂ  ਹੋਈ, ਨੂੰ ਗ੍ਰਿਫਤਾਰ ਕੀਤਾ ਹੈ।  ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News