ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ

03/19/2017 6:58:04 PM

ਖਰੜ (ਗਗਨਦੀਪ) : ਸੀ. ਆਈ. ਏ. ਸਟਾਫ ਮੋਹਾਲੀ ਨੇ ਇਕ ਨਸ਼ਾ ਸਮੱਗਲਰ ਨੂੰ 50 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸੀ. ਆਈ. ਏ. ਇੰਚਾਰਜ ਇੰਸਪੈਕਟਰ ਅਤੁੱਲ ਸੋਨੀ ਨੇ ਦੱਸਿਆ ਕਿ ਐੱਸ. ਐੱਸ. ਪੀ. ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏ. ਐੱਸ. ਆਈ. ਸਤੀਸ਼ ਕੁਮਾਰ ਪੁਲਸ ਪਾਰਟੀ ਸਮੇਤ ਟੀ-ਪੁਆਇੰਟ ਪਿੰਡ ਮਾਜਰਾ ਵਿਖੇ ਮੌਜੂਦ ਸੀ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਹਰਿੰਦਰ ਸਿੰਘ ਉਰਫ ਹਿੰਦਾ ਵਾਸੀ ਪਿੰਡ ਭੜੌਜੀਆਂ ਜ਼ਿਲਾ ਮੋਹਾਲੀ ਆਪਣੀ ਗੱਡੀ ''ਚ ਰਤਵਾੜਾ ਸਾਹਿਬ ਤੋਂ ਮੁੱਲਾਂਪੁਰ ਇਲਾਕੇ ''ਚ ਨਸ਼ੀਲਾ ਪਾਊਡਰ ਦੇਣ ਜਾ ਰਿਹਾ ਸੀ।
ਪੁਲਸ ਨੇ ਤੁਰੰਤ ਨਾਕਾਬੰਦੀ ਕਰਕੇ ਉਸ ਨੂੰ ਕਥਿਤ ਰਤਵਾੜਾ ਸਾਹਿਬ ਰੋਡ ਮੁੱਲਾਂਪੁਰ ਤੋਂ ਕਾਬੂ ਕਰਕੇ 50 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਫੜਿਆ ਗਿਆ ਮੁਲਜ਼ਮ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਅਤੇ ਪਹਿਲਾਂ ਵੀ ਉਸ ''ਤੇ ਮੁਲਾਂਪੁਰ ਥਾਣੇ ''ਚ ਆਰਮਜ਼ ਐਕਟ ਅਤੇ ਚੰਡੀ ਮੰਦਰ ਥਾਣੇ ''ਚ 420 ਅਤੇ ਹੋਰ ਧਾਰਾਵਾਂ ਤਹਿਤ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ।


Gurminder Singh

Content Editor

Related News