ਨਸ਼ਾ ਛੱਡਣ ਲਈ ਅੱਧਾ ਦਰਜਨ ਵਿਅਕਤੀ ਹੋਏ ਤਿਆਰ

Wednesday, Dec 27, 2017 - 10:25 AM (IST)

ਨਸ਼ਾ ਛੱਡਣ ਲਈ ਅੱਧਾ ਦਰਜਨ ਵਿਅਕਤੀ ਹੋਏ ਤਿਆਰ


ਬੱਧਨੀ ਕਲਾਂ (ਬੱਬੀ) - ਐੱਸ. ਐੱਸ. ਪੀ. ਮੋਗਾ ਰਾਜਜੀਤ ਸਿੰਘ ਹੁੰਦਲ ਦੀਆਂ ਵਿਸ਼ੇਸ਼ ਹਦਾਇਤਾਂ 'ਤੇ ਥਾਣਾ ਬੱਧਨੀ ਕਲਾਂ ਦੀ ਐੱਸ. ਐੱਚ. ਓ. ਇੰਸਪੈਕਟਰ ਮੈਡਮ ਭੁਪਿੰਦਰ ਕੌਰ ਵੱਲੋਂ ਇਲਾਕੇ 'ਚ ਨਸ਼ਾ ਛੁਡਾਉਣ ਲਈ ਜੋ ਮੁਹਿੰਮ ਵਿੱਢੀ ਗਈ, ਉਸ ਦਾ ਅਸਰ ਅੱਜ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਸੁਰਜੀਤ ਸਿੰਘ ਮੀਤਾ ਭਾਊ ਅਤੇ ਜਸਵੰਤ ਸਿੰਘ ਪੱਪੀ ਵੱਲੋਂ ਪੁਲਸ ਨੂੰ ਸਹਿਯੋਗ ਦਿੰਦਿਆਂ ਆਪਣੀ ਮਰਜ਼ੀ ਮੁਤਾਬਕ ਨਸ਼ਾ ਛੱਡਣ ਦੇ ਚਾਹਵਾਨ ਅੱਧਾ ਦਰਜਨ ਵਿਅਕਤੀਆਂ ਗੁਰਜੀਤ ਸਿੰਘ ਰਣੀਆਂ, ਤੇਜਿੰਦਰ ਸਿੰਘ ਰਣੀਆਂ, ਚਮਕੌਰ ਸਿੰਘ ਰਾਉਕੇ ਕਲਾਂ, ਸੁਖਦੀਪ ਸਿੰਘ ਰਾਉਕੇ ਕਲਾਂ, ਸਤਨਾਮ ਸਿੰਘ ਰਾਉਕੇ ਕਲਾਂ ਅਤੇ ਜਗਸੀਰ ਸਿੰਘ ਰਾਉਕੇ ਕਲਾਂ ਨੂੰ ਥਾਣਾ ਮੁਖੀ ਮੈਡਮ ਭੁਪਿੰਦਰ ਕੋਲ ਲਿਆਂਦਾ ਗਿਆ, ਜਿਥੋਂ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ, ਸਹਾਇਕ ਥਾਣੇਦਾਰ ਪਾਲ ਸਿੰਘ, ਗਗਨਦੀਪ ਸਿੰਘ ਆਦਿ ਸਟਾਫ ਵੱਲੋਂ ਨਸ਼ਾ ਛੁਡਾਊ ਕੇਂਦਰ ਜਨੇਰ ਵਿਖੇ ਲਿਜਾਇਆ ਗਿਆ। ਇਸ ਸਮੇਂ ਥਾਣਾ ਮੁਖੀ ਨੇ ਕਿਹਾ ਪੁਲਸ ਦੀ ਮਿਹਨਤ ਅਤੇ ਲੋਕਾਂ ਦਾ ਸਹਿਯੋਗ ਨਸ਼ਾ ਖਤਮ ਕਰਨ 'ਚ ਜ਼ਰੂਰ ਰੰਗ ਲਿਆਵੇਗਾ।


Related News