ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ

03/08/2018 3:37:10 AM

ਅੰਮ੍ਰਿਤਸਰ,   (ਅਰੁਣ)-  ਥਾਣਾ ਕੱਥੂਨੰਗਲ ਦੀ ਪੁਲਸ ਨੇ 150 ਨਸ਼ੇ ਵਾਲੀਆਂ ਗੋਲੀਆਂ ਤੇ 40 ਕੈਪਸੂਲਾਂ ਸਮੇਤ ਬਲਦੇਵ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਮਾਂਗਾਸਰਾਏ ਨੂੰ ਕਾਬੂ ਕੀਤਾ।  ਜੰਡਿਆਲਾ ਪੁਲਸ ਨੇ 140 ਨਸ਼ੇ ਵਾਲੀਆਂ ਗੋਲੀਆਂ ਸਮੇਤ ਮਨਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਤਾਰਾਗੜ੍ਹ ਤਲਾਵਾਂ, ਥਾਣਾ ਚਾਟੀਵਿੰਡ ਦੀ ਪੁਲਸ ਨੇ 45 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਰੋਸ਼ਨ ਸਿੰਘ ਵਾਸੀ ਇੰਬਨ ਕਲਾਂ ਤੇ ਥਾਣਾ ਮਜੀਠਾ ਦੀ ਪੁਲਸ ਨੇ 10 ਬੋਤਲਾਂ ਸ਼ਰਾਬ ਸਮੇਤ ਬੰਕਾ ਸਿੰਘ ਵਾਸੀ ਸੋਹੀਆ ਕਲਾਂ ਨੂੰ ਕਾਬੂ ਕਰ ਕੇ ਕਾਰਵਾਈ ਕਰਦਿਆਂ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।


Related News