ਬਰਨਾਲਾ ''ਚ 15 ਸਾਲਾ ਬੱਚੇ ਨੂੰ ਨਸ਼ੇੜੀਆਂ ਨੇ ਪਾ ਲਿਆ ਘੇਰਾ ਤੇ ਫ਼ਿਰ...

Monday, Jul 15, 2024 - 12:40 PM (IST)

ਬਰਨਾਲਾ (ਪੁਨੀਤ): ਬਰਨਾਲਾ ਵਿਚ ਨਸ਼ੇੜੀਆਂ ਵੱਲੋਂ ਇਕ 15 ਸਾਲਾ ਬੱਚੇ ਨੂੰ ਘੇਰ ਕੇ ਕੁੱਟਿਆ ਤੇ ਉਸ ਤੋਂ ਪੈਸੇ ਖੋਹ ਲਏ। ਇਸ ਦੇ ਨਾਲ ਹੀ ਉਨ੍ਹਾਂ ਨੇ ਬੱਚੇ ਦੇ ਵਾਲ ਵੀ ਕੱਟ ਦਿੱਤੇ। ਇਸ ਘਟਨਾ ਮਗਰੋਂ ਬੱਚੇ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਉਣਾ ਪਿਆ। 

ਇਹ ਖ਼ਬਰ ਵੀ ਪੜ੍ਹੋ - ਭਿਆਨਕ ਹਾਦਸੇ 'ਚ ਜਲੰਧਰ ਦੇ 3 ਦੋਸਤਾਂ ਦੀ ਮੌਤ, ਗੁਰਜਿੰਦਰ ਸਿੰਘ ਦੀ ਅੱਜ ਸੀ ਕੈਨੇਡਾ ਦੀ ਫਲਾਈਟ

ਇਸ ਮੌਕੇ ਪੀੜਤ ਬੱਚੇ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬਾਜ਼ਾਰ ਤੋਂ ਆਪਣੇ ਲਈ ਟੀ-ਸ਼ਰਟ ਲੈਣ ਗਿਆ ਸੀ। ਜਦੋਂ ਉਹ ਟੀ ਸ਼ਰਟ ਲੈ ਕੇ ਵਾਪਸ ਘਰ ਪਰਤ ਰਿਹਾ ਸੀ ਤਾਂ ਰੇਲਵੇ ਦੇ ਸੇਖਾ ਫਾਟਕ ਨੇੜੇ ਚਾਰ-ਪੰਜ ਨਸ਼ੇੜੀ ਕਿਸਮ ਦੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਨੇ ਬੱਚੇ ਕੋਲ ਮੌਜੂਦ 400-500 ਰੁਪਏ ਵੀ ਖੋਹ ਲਏ। ਉਨ੍ਹਾਂ ਦੇ ਬੱਚੇ ਨੂੰ ਕੁੱਟਿਆ ਅਤੇ ਉਸ ਦੇ ਵਾਲ ਵੀ ਕੱਟ ਦਿੱਤੇ। ਮਾਪਿਆਂ ਨੇ ਮੰਗ ਕੀਤੀ ਕਿ ਬੱਚੇ ਨਾਲ ਕੁੱਟਮਾਰ ਕਰਨ ਵਾਲੇ ਇਨ੍ਹਾਂ ਲੋਕਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। 

ਇਹ ਖ਼ਬਰ ਵੀ ਪੜ੍ਹੋ - ਲੋਕਾਂ ਨਾਲ ਕੀਤਾ ਵਾਅਦਾ ਨਿਭਾਉਣਗੇ CM ਮਾਨ, ਚੋਣਾਂ ਤੋਂ ਪਹਿਲਾਂ ਕੀਤਾ ਸੀ ਐਲਾਨ

ਇਸ ਸਬੰਧੀ ਪੁਲਸ ਦੇ ਜਾਂਚ ਅਧਿਕਾਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸਿਵਲ ਹਸਪਤਾਲ ਤੋਂ ਇਕ ਬੱਚੇ ਦੀ ਕੁੱਟਮਾਰ ਸਬੰਧੀ ਰਿਪੋਰਟ ਆਈ ਹੈ। ਜਿਸ ਸਬੰਧੀ ਪੁਲਸ ਜਾਂਚ ਕਰ ਰਹੀ ਹੈ ਤੇ ਇਸ ਮਗਰੋਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News