Boyfriend ਨੇ ਚਿੱਟੇ 'ਤੇ ਲਾਈ ਪੜ੍ਹੀ-ਲਿਖੀ ਕੁੜੀ, ਸੜਕਾਂ 'ਤੇ ਰੁਲ੍ਹਦੀ ਬੋਲੀ-ਜਿਸਮ ਵੇਚ ਦੇਵਾਂਗੀ ਪਰ ਪੈਸੇ ਚਾਹੀਦੇ

Saturday, Aug 12, 2023 - 11:55 AM (IST)

Boyfriend ਨੇ ਚਿੱਟੇ 'ਤੇ ਲਾਈ ਪੜ੍ਹੀ-ਲਿਖੀ ਕੁੜੀ, ਸੜਕਾਂ 'ਤੇ ਰੁਲ੍ਹਦੀ ਬੋਲੀ-ਜਿਸਮ ਵੇਚ ਦੇਵਾਂਗੀ ਪਰ ਪੈਸੇ ਚਾਹੀਦੇ

ਲੁਧਿਆਣਾ (ਤਰੁਣ) : ਸਲੇਮ ਟਾਬਰੀ ਥਾਣੇ ਕੋਲ ਬਣਿਆ ਪਾਰਕ ਰੋਜ਼ਾਨਾ ਨਵੀਆਂ-ਨਵੀਆਂ ਕਹਾਣੀਆਂ ਦੀ ਦਾਸਤਾਨ ਬਣਦਾ ਜਾ ਰਿਹਾ ਹੈ। ਇਸ ਵਾਰ ਚਿੱਟਾ ਨਾ ਮਿਲਣ ਤੋਂ ਪਰੇਸ਼ਾਨ ਇਕ 22 ਸਾਲਾ ਕੁੜੀ ਨੇ ਮੀਡੀਆ ਮੁਲਾਜ਼ਮ ਨੂੰ ਪੈਸੇ ਬਦਲੇ ਜਿਸਮ ਦਾ ਸੌਦਾ ਕਰਨ ਦੀ ਗੱਲ ਕਹੀ। ਕੁੜੀ ਨੇ ਸਾਰੀ ਦਾਸਤਾਨ ਦੱਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ‘ਚਿੱਟਾ’ ਨੌਜਵਾਨ ਪੀੜ੍ਹੀ ਨੂੰ ਖੋਖਲਾ ਕਰ ਰਿਹਾ ਹੈ।

ਇਹ ਵੀ ਪੜ੍ਹੋ : ਆਸ਼ਕ ਨਾਲ ਭੱਜ ਰਹੀ 2 ਬੱਚਿਆਂ ਦੀ ਮਾਂ ਰੰਗੇ ਹੱਥੀਂ ਫੜ੍ਹੀ, ਦੋਹਾਂ ਦੇ ਫਿਰ ਜਿੱਧਰ ਪੈਂਦੀ ਪੈਣ ਦੇ

ਨਸ਼ੇ ਦੀ ਲਤ ਦਾ ਸ਼ਿਕਾਰ ਕੁੜੀ ਨੇ ਦੱਸਿਆ ਕਿ ਉਹ ਬੀ. ਕਾਮ. ਗ੍ਰੈਜੂਏਟ ਹੈ। 4 ਸਾਲ ਪਹਿਲਾਂ ਉਸ ਦੇ ਪ੍ਰੇਮੀ ਨੇ ਉਸ ਨੂੰ ਚਿੱਟੇ ਦੀ ਲਤ ਲਗਾ ਦਿੱਤੀ, ਜਿਸ ਤੋਂ ਬਾਅਦ ਰੋਜ਼ਾਨਾ ਉਸ ਨੂੰ ਚਿੱਟੇ ਦੀ ਤਲਬ ਉੱਠਣ ਲੱਗੀ। ਕਈ ਵਾਰ ਪਰਿਵਾਰ ਵਾਲੇ ਉਸ ਨੂੰ ਨਸ਼ਾ ਛੱਡਣ ਦੀ ਗੱਲ ਕਰ ਚੁੱਕੇ ਹਨ ਪਰ ਉਹ ਨਸ਼ਾ ਛੱਡਣ ’ਚ ਨਾਕਾਮ ਸਾਬਿਤ ਹੋ ਰਹੀ ਹੈ, ਜਿਸ ਕਾਰਨ ਪਰਿਵਾਰ ਵਾਲੇ ਵੀ ਉਸ ਨਾਲ ਰਿਸ਼ਤਾ ਤੋੜ ਚੁੱਕੇ ਹਨ। ਕੁੜੀ ਨੇ ਦੱਸਿਆ ਕਿ ਉਸ ਨੂੰ ਸਿਰਫ 500 ਰੁਪਏ ਦੀ ਲੋੜ ਹੈ।

ਇਹ ਵੀ ਪੜ੍ਹੋ : ਪੁੱਤ ਨੂੰ ਰੂਹ ਕੰਬਾਊ ਮੌਤ ਦੇਣ ਵਾਲਾ ਪਿਓ ਫੜ੍ਹਿਆ ਗਿਆ, ਕਤਲ ਕਰਕੇ ਜੋ ਕਾਰਾ ਕੀਤਾ, ਸੁਣ ਛਿੜ ਜਾਵੇਗੀ ਕੰਬਣੀ

500 ਰੁਪਏ 'ਚ ਉਹ ਪੀਰੂ ਬੰਦਾ ਇਲਾਕੇ 'ਚ ਜਾ ਕੇ ਚਿੱਟਾ ਖ਼ਰੀਦ ਲਵੇਗੀ। ਇਸ ਦੇ ਬਦਲੇ ਉਹ ਆਪਣਾ ਜਿਸਮ ਵੀ ਵੇਚਣ ਲਈ ਤਿਆਰ ਹੈ। ਕੁੜੀ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਨਸ਼ੇ ਦੀ ਲਤ ਨੇ ਉਸ ਨੂੰ ਲਾਚਾਰ ਬਣਾ ਦਿੱਤਾ, ਜਿਸ ਕਾਰਨ ਉਸ ਦੇ ਸਰੀਰ ਨੂੰ ਇਲਾਜ ਦੀ ਲੋੜ ਸੀ। ਕੁੜੀ ਦਾ ਪਰਿਵਾਰ ਉਸ ਤੋਂ ਮੂੰਹ ਮੋੜ ਚੁੱਕਾ ਹੈ। ਉਕਤ ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਹੈ ਪਰ ਪੁਲਸ ਪ੍ਰਸ਼ਾਸਨ ਇਸ ਪਾਰਕ ’ਚ ਨਸ਼ਾ ਕਰਨ ਵਾਲਿਆਂ ’ਤੇ ਨਕੇਲ ਕੱਸਣ 'ਚ ਨਾਕਾਮ ਸਾਬਤ ਹੋਇਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News