DRI ਟੀਮ ਵੱਲੋਂ ਸਾਹਨੇਵਾਲ ਵਿਖੇ ਛਾਪੇਮਾਰੀ, ਭਾਰੀ ਮਾਤਰਾ 'ਚ ਨਸ਼ੀਲਾ ਪਦਾਰਥ ਬਰਾਮਦ

Wednesday, May 11, 2022 - 12:00 AM (IST)

ਲੁਧਿਆਣਾ (ਸੇਠੀ)-ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਲੁਧਿਆਣਾ ਟੀਮ ਵੱਲੋਂ ਸਾਹਨੇਵਾਲ ਇਕ ਜਗ੍ਹਾ ’ਤੇ ਕਾਰਵਾਈ ਕੀਤੀ ਗਈ। ਇਹ ਕਾਰਵਾਈ ਵਧੀਕ ਡਾਇਰੈਕਟੋਰੇਟ ਜਨਰਲ ਨਿਤਿਨ ਸੈਣੀ ਦੀ ਅਗਵਾਈ 'ਚ ਕੀਤੀ ਗਈ ਜਿਸ 'ਚ ਲਗਭਗ 6 ਮੁੱਖ ਅਧਿਕਾਰੀਆਂ ਦੇ ਨਾਲ-ਨਾਲ ਕਈ ਹੋਰ ਅਧਿਕਾਰੀ ਵੀ ਮੌਜੂਦ ਰਹੇ।

ਇਹ ਵੀ ਪੜ੍ਹੋ :- ਨਕਲੀ ਪਿਸਤੌਲ ਦੀ ਨੋਕ 'ਤੇ ਖੋਹਣ ਆਇਆ ਸੀ ਕਾਰ, ਮਾਲਕ ਦੀ ਸੂਝ-ਬੂਝ ਨਾਲ ਟਲਿਆ ਹਾਦਸਾ

PunjabKesari

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਭਾਗ ਨੇ ਇਹ ਕਾਰਵਾਈ ਗੁਪਤ ਆਧਾਰ ‘ਤੇ ਮਿਲੀ ਸੂਚਨਾ ’ਤੇ ਕੀਤੀ। ਸੁਣਨ 'ਚ ਇਹ ਵੀ ਆਇਆ ਹੈ ਕਿ ਅਧਿਕਾਰੀਆਂ ਨੂੰ ਇਸ ਦੌਰਾਨ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਮਿਲੇ ਹਨ ਜੋ ਵੱਡੇ-ਵੱਡੇ ਅਟੈਚੀਆਂ 'ਚ ਕੰਸੀਲਡ ਪਾਇਆ ਗਿਆ, ਜਿਸ ਨੂੰ ਚੈਕਿੰਗ ਦੌਰਾਨ ਬਾਹਰ ਕੱਢਿਆ ਗਿਆ। ਵਿਭਾਗੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਰਵਾਈ ਅਜੇ ਮੁੱਢਲੇ ਪੜਾਅ 'ਚ ਹੈ ਅਤੇ ਛਾਪੇਮਾਰੀ ਦੌਰਾਨ ਮਿਲੇ ਸਬੂਤਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਜਲਦ ਹੀ ਇਸ ਦਾ ਖੁਲਾਸਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ :- ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ PM ਮੋਦੀ ਨੇ ਕੀਤੀ ਮੁਲਾਕਾਤ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News