ਦੋਹਰੇ ਕਤਲਕਾਂਡ ਨਾਲ ਫਿਰ ਕੰਬਿਆ ਲੁਧਿਆਣਾ, ਜਵਾਨ ਮੁੰਡਿਆਂ ਦਾ ਕਤਲ ਕਰ ਗੰਦੇ ਨਾਲੇ ਨੇੜੇ ਸੁੱਟੀਆਂ ਲਾਸ਼ਾਂ
Monday, Sep 18, 2023 - 02:11 PM (IST)

ਲੁਧਿਆਣਾ (ਵੈੱਬ ਡੈਸਕ, ਰਾਜ) : ਲੁਧਿਆਣਾ ਇਕ ਵਾਰ ਫਿਰ ਦੋਹਰੇ ਕਤਲਕਾਂਡ ਕਾਰਨ ਕੰਬ ਗਿਆ। ਇੱਥੇ ਡਾਬਾ ਦੇ ਅਜੀਤ ਸਿੰਘ ਨਗਰ ਇਲਾਕੇ 'ਚੋਂ ਲਾਪਤਾ ਹੋਏ 2 ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਗੁਲਸ਼ਨ ਕੁਮਾਰ (23) ਅਤੇ ਰਾਹੁਲ ਕੁਮਾਰ (25) ਵਜੋਂ ਹੋਈ ਹੈ। ਦੋਵੇਂ ਨੌਜਵਾਨ ਰਾਤ ਨੂੰ 8 ਵਜੇ ਐਕਟਿਵਾ 'ਤੇ ਕਿਸੇ ਕੰਮ ਲਈ ਨਿਕਲੇ ਸਨ ਪਰ ਵਾਪਸ ਨਹੀਂ ਪਰਤੇ।
ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਆਈ ਨਵੀਂ ਅਪਡੇਟ, ਲੋਕਾਂ ਨੂੰ ਜਲਦ ਮਿਲੇਗੀ ਵੱਡੀ ਰਾਹਤ
ਉਨ੍ਹਾਂ ਦੀ ਐਕਟਿਵਾ ਟਿੱਬਾ 'ਚ ਬਰਾਮਦ ਹੋਈ ਹੈ, ਜਦੋਂ ਕਿ ਇਕ ਮੋਬਾਇਲ ਵਰਧਮਾਨ ਕਾਲੋਨੀ ਨੇੜਿਓਂ ਮਿਲਿਆ ਹੈ। ਪਤਾ ਲੱਗਿਆ ਹੈ ਕਿ ਦੋਹਾਂ ਦਾ ਕਤਲ ਕਰਕੇ ਲਾਸ਼ਾਂ ਨੂੰ ਭਾਮੀਆਂ ਸਥਿਤ ਗੰਦੇ ਨਾਲੇ ਨੇੜੇ ਸੁੱਟਿਆ ਗਿਆ ਸੀ। ਲਾਸ਼ਾਂ ਨੂੰ ਥਾਣਾ ਡਾਬਾ ਦੀ ਪੁਲਸ ਨੇ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਜੇਕਰ ਸਰਕਾਰੀ ਬੱਸਾਂ 'ਚ ਸਫ਼ਰ ਕਰਦੇ ਹੋ ਤਾਂ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਇਹ ਖ਼ਬਰ
ਇਸ ਮਾਮਲੇ 'ਚ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਲਦੀ ਹੀ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਪ੍ਰੈੱਸ ਕਾਨਫਰੰਸ ਕਰਕੇ ਪੂਰੇ ਮਾਮਲੇ ਦਾ ਖ਼ੁਲਾਸਾ ਕਰ ਸਕਦੇ ਹਨ। ਦੱਸਣਯੋਗ ਹੈ ਕਿ ਲੁਧਿਆਣਾ 'ਚ ਅਕਸਰ ਕਤਲਕਾਂਡ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਸ ਕਾਰਨ ਸ਼ਹਿਰ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8