ਕਪੂਰਥਲਾ RCF ਪੇਸ਼ ਕਰੇਗੀ ਪਹਿਲੀ ਤਰ੍ਹਾਂ ਦਾ ਡਬਲ ਡੈਕਰ ਕੋਚ, ਜਾਣੋ ਕੀ ਹੈ ਖ਼ਾਸੀਅਤ

Saturday, Jul 29, 2023 - 02:25 PM (IST)

ਕਪੂਰਥਲਾ/ਚੰਡੀਗੜ੍ਹ : ਕਪੂਰਥਲਾ ਰੇਲ ਕੋਚ ਫੈਕਟਰੀ (RCF) ਦੀ ਪ੍ਰਮੁੱਖ ਇਕਾਈ ਅਗਲੇ ਮਹੀਨੇ ਤੱਕ ਪਹਿਲੀ ਵਾਰ ਸਭ ਤੋਂ ਮਹੱਤਵਪੂਰਨ ਡਬਲ ਡੈਕਰ ਕੋਚ ਨੂੰ ਪੇਸ਼ ਕਰੇਗੀ। ਕੋਚ ਦੇ ਉੱਪਰਲੇ ਡੈੱਕ 'ਤੇ ਯਾਤਰੀਆਂ ਦੇ ਬੈਠਣ ਲਈ ਜਗ੍ਹਾ ਹੋਵੇਗੀ, ਜਦੋਂ ਕਿ ਹੇਠਲੇ ਡੈੱਕ ਦੀ ਵਰਤੋਂ ਸਮਾਨ ਦੀ ਢੋਆ-ਢੁਆਈ ਲਈ ਕੀਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ 'ਆਯੁਸ਼ਮਾਨ ਯੋਜਨਾ' ਦਾ ਲਾਭ ਲੈਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਕਰ ਰਹੀ ਇਹ ਵਿਚਾਰ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰੇਲ ਕੋਚ ਫੈਕਟਰੀ ਦੇ ਜਨਰਲ ਮੈਨੇਜਰ ਅਸ਼ੇਸ਼ ਅੱਗਰਵਾਲ ਨੇ ਕਿਹਾ ਕਿ ਇਹ ਰੇਲਵੇ ਲਈ ਆਮਦਨ ਦਾ ਵੱਡਾ ਸਰੋਤ ਮੰਨਿਆ ਜਾ ਰਿਹਾ ਹੈ। ਅਸੀਂ ਅਗਲੇ ਮਹੀਨੇ ਤੱਕ ਪਹਿਲੀ ਕਾਰਗੋ ਲਾਈਨਰ ਧਾਰਨਾ ਨੂੰ ਰੋਲ ਆਊਟ ਕਰਾਂਗੇ। ਇਹ ਭਾਰਤ 'ਚ ਆਪਣੀ ਕਿਸਮ ਦਾ ਪਹਿਲਾ ਡਬਲ-ਡੈਕਰ ਕੋਚ ਹੋਵੇਗਾ, ਜਿੱਥੇ ਉਪਰਲੇ ਡੈੱਕ 'ਤੇ ਯਾਤਰੀਆਂ ਦੇ ਬੈਠਣ ਲਈ ਜਗ੍ਹਾ ਹੋਵੇਗੀ, ਜਦੋਂ ਕਿ ਹੇਠਲੇ ਡੈੱਕ ਦੀ ਵਰਤੋਂ ਮਾਲ ਦੀ ਆਵਾਜਾਈ ਲਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : Pink Eye ਇਨਫੈਕਸ਼ਨ ਦੀ ਲਪੇਟ ’ਚ ਕਈ ਵਿਦਿਆਰਥੀ, ਸਕੂਲਾਂ ਨੇ ਜਾਰੀ ਕੀਤੀ ਐਡਵਾਈਜ਼ਰੀ

ਉਨ੍ਹਾਂ ਦਾ ਕਹਿਣਾ ਹੈ ਕਿ ਇਕ ਵਾਰ ਇਹ ਟ੍ਰਾਇਲ ਸਫ਼ਲ ਹੋਣ ਤੋਂ ਬਾਅਦ ਆਰ. ਸੀ. ਐੱਫ. ਵੱਲੋਂ ਹੋਰ ਕੋਚਾਂ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਇਸ ਨੂੰ ਕਾਰਗੋ ਲਾਈਨਰਾਂ ਦੇ ਸੰਕਲਪ 'ਤੇ ਰੋਲਆਊਟ ਕੀਤਾ ਜਾਵੇਗਾ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News