ਪੰਜਾਬ ''ਚ ''ਲਾਈਸੈਂਸ'' ਰਿਨਿਊ ਕਰਾਉਣ ਵਾਲਿਆਂ ਲਈ ਅਹਿਮ ਖਬਰ
Saturday, Mar 24, 2018 - 08:31 AM (IST)

ਚੰਡੀਗੜ੍ਹ : ਪੰਜਾਬ 'ਚ ਲਾਈਸੈਂਸ ਰਿਨਿਊ ਕਰਾਉਣ ਵਾਲਿਆਂ ਲਈ ਅਹਿਮ ਖਬਰ ਹੈ। ਸੂਬੇ 'ਚ ਜੇਕਰ ਹੁਣ ਕਿਸੇ ਨੇ ਲਾਈਸੈਂਸ ਰਿਨਿਊ ਕਰਾਉਣਾ ਹੈ ਤਾਂ ਉਸ ਨੂੰ ਪਹਿਲਾਂ ਡੋਪ ਟੈਸਟ ਦੇਣਾ ਪਵੇਗਾ। ਟੈਸਟ 'ਚ ਪਾਸ ਨਾ ਹੋਣ 'ਤੇ ਲਾਈਸੈਂਸ ਰਿਨਿਊ ਨਹੀਂ ਕੀਤਾ ਜਾਵੇਗਾ। ਅਜੇ ਤੱਕ ਹਥਿਆਰਾਂ ਦਾ ਲਾਈਸੈਂਸ ਜਾਰੀ ਕਰਦੇ ਸਮੇਂ ਹੀ ਇਹ ਨਿਯਮ ਜ਼ਰੂਰੀ ਸੀ। ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਨਿਰਦੇਸ਼ਾਂ ਦੇ ਆਧਾਰ 'ਤੇ ਪੰਜਾਬ ਗ੍ਰਹਿ ਵਿਭਾਗ ਨੇ ਇਹ ਫੈਸਲਾ ਲਿਆ ਹੈ। ਕੇਂਦਰ ਨੇ ਇਹ ਨਿਯਮ 2016 'ਚ ਬਣਾਇਆ ਸੀ ਪਰ ਪੰਜਾਬ 'ਚ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਸੀ। ਗ੍ਰਹਿ ਵਿਭਾਗ ਨੇ 6 ਮਾਰਚ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਸ ਲਈ ਚਿੱਠੀ ਵੀ ਜਾਰੀ ਕਰ ਦਿੱਤੀ ਹੈ। ਪੰਜਾਬ 'ਚ ਇਸ ਸਮੇਂ ਕਰੀਬ 3.45 ਲੱਖ ਲੋਕਾਂ ਕੋਲ ਹਥਿਆਰ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਜੁਲਾਈ, 2016 'ਚ ਇਹ ਨਿਯਮ ਬਣਾਇਆ ਸੀ ਪਰ ਪੰਜਾਬ 'ਚ ਇਸ ਨੂੰ ਹੁਣ ਲਾਗੂ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਡੋਪ ਟੈਸਟ ਦੀ ਇਕ ਕਿਟ ਦਾ ਖਰਚਾ 180 ਤੋਂ 200 ਰੁਪਏ ਤੱਕ ਦਾ ਹੈ।