ਸਕਰੈਪ ਦੀਆਂ ਕੀਮਤਾਂ ’ਚ ਗੜਬੜੀ ਕਰਨ ਵਾਲੀਆਂ ਕੰਪਨੀਆਂ ਖ਼ਿਲਾਫ਼ ਖੜਕਾਇਆ ਜਾਵੇਗਾ ਵਿਜੀਲੈਂਸ ਦਾ ਦਰਵਾਜ਼ਾ
Monday, Dec 12, 2022 - 08:48 PM (IST)
ਮੰਡੀ ਗੋਬਿੰਦਗੜ੍ਹ (ਸੁਰੇਸ਼)-ਅੱਜ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ’ਚ ਇਲਾਕੇ ਦੇ ਫਰਨਿਸ਼ ਯੂਨਿਟਾਂ ਦੀ ਨੁਮਾਇੰਦਗੀ ਕਰਦੀ ਪੰਜਾਬ ਦੀ ਸਭ ਤੋਂ ਵੱਡੀ ਸਟੀਲ ਸਿਟੀ ਫਰਨਿਸ਼ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਦੀ ਵਿਸ਼ੇਸ਼ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਣ ਟੋਨੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਸਕਰੈਪ ਦੀਆਂ ਕੀਮਤਾਂ ’ਚ ਬਦਲਾਅ ਕਰਕੇ ਵੱਖ ਵੱਖ ਸੋਸ਼ਲ ਮੀਡੀਆ ਗਰੁੱਪਾਂ ’ਚ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ ਕਿ ਆਉਣ ਵਾਲੇ ਸਮੇਂ ’ਚ ਇਹ ਕੀਮਤਾਂ ਹੋਣਗੀਆਂ, ਦਾ ਸਖ਼ਤ ਨੋਟਿਸ ਲੈਂਦਿਆਂ ਸਬੰਧਿਤ ਐਸੋਸੀਏਸ਼ਨ ਵੱਲੋਂ ਸਮੁੱਚੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਕਿ ਇਸ ਸਬੰਧਿਤ ਐਸੋਸੀਏਸ਼ਨ ਵੱਲੋਂ ਸਮੁੱਚੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਪੰਜਾਬ ਵਿਜੀਲੈਂਸ ਦਾ ਦਰਵਾਜ਼ਾ ਖੜਕਾਇਆ ਜਾਵੇਗਾ, ਜਿਸ ਲਈ ਐਸੋਸੀਏਸ਼ਨ ਵੱਲੋਂ ਜ਼ਰੂਰੀ ਦਸਤਾਵੇਜ਼ ਸਬੰਧਿਤ ਜਾਂਚ ਏਜੰਸੀ ਨੂੰ ਸੌਂਪੇ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਬੋਲਣ ’ਤੇ ਪਾਬੰਦੀ ਲਾਉਣ ਵਾਲੀਆਂ ਸਿੱਖਿਆ ਸੰਸਥਾਵਾਂ ਦੀ ਹੁਣ ਖ਼ੈਰ ਨਹੀਂ, CM ਮਾਨ ਨੇ ਦਿੱਤੀ ਚੇਤਾਵਨੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਟੋਨੀ ਜਿੰਦਲ ਨੇ ਦੱਸਿਆ ਕਿ ਇਸ ਸਬੰਧੀ ਸਬੰਧਤ ਜਾਂਚ ਏਜੰਸੀ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਜਲਦ ਹੀ ਫਰਨਿਸ਼ ਯੂਨਿਟਾਂ ਨੂੰ ਨੁਕਸਾਨ ਪਹੁੰਚਾਉਦ ਵਾਲੀਆਂ ਕਥਿਤ ਇਨ੍ਹਾਂ ਕੰਪਨੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਲੋੜੀਂਦੇ ਦਸਤਾਵੇਜ਼ ਵਿਜੀਲੈਂਸ ਨੂੰ ਸੌਂਪ ਕੇ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਉਣ ਲਈ ਯੋਗ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ ਕਿ ਮੰਗਲਵਾਰ ਤੋਂ ਸਾਰੀਆਂ ਭੱਠੀਆਂ ਰੋਜ਼ਾਨਾ 12 ਘੰਟੇ ਹੀ ਚੱਲਣਗੀਆਂ। ਇਸ ਤੋਂ ਇਲਾਵਾ ਜਿਹੜੇ ਭੱਠੀ ਮਾਲਕ ਆਪਣੇ ਫਰਨਿਸ਼ਾਂ ਨੂੰ 24 ਘੰਟੇ ਚਲਾਏਗਾ, ਉਹ ਫਰਨਿਸ਼ ਮਾਲਕ ਆਪਣੀਆਂ ਭੱਠੀਆਂ ਸ਼ਨੀਵਾਰ ਅਤੇ ਐਤਵਾਰ ਨੂੰ ਆਪਣੇ ਯੂਨਿਟ ਬੰਦ ਰੱਖਣਗੇ, ਜਿਸ ’ਤੇ ਸਾਰੇ ਫਰਨਿਸ਼ਾਂ ਦੇ ਮਾਲਕਾਂ ਨੇ ਹਾਮੀ ਭਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਨੇ ਰਿਸ਼ਵਤ ਦੀ ਪੇਸ਼ਕਸ਼ ਕਰਨ ਦੇ ਮਾਮਲੇ ’ਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਖਿਲਾਫ਼ ਚਲਾਨ ਕੀਤਾ ਪੇਸ਼
ਇਸ ਮੌਕੇ ਸਟੀਲ ਸਿਟੀ ਫਰਨਿਸ਼ ਐਸੋਸੀਏਸ਼ਨ ਦੇ ਸੁਭਾਸ਼ ਬਾਂਸਲ, ਗੋਪਾਲ ਕ੍ਰਿਸ਼ਨ ਸਿੰਘੀ, ਕੁਲਦੀਪ ਸਿੰਘ ਕਲਸੀ, ਜੀਵਨ ਕੁਮਾਰ ਗੰਭੀਰ, ਸਚਿਨ ਅਰੋੜਾ, ਜੈਲੀ ਗੋਇਲ, ਵਿਮਲ ਵਿਨੋਦ ਬਾਂਸਲ, ਮਨੀਸ਼ ਸ਼ਾਸਤਰੀ, ਹੇਮੰਤ ਬੱਤਾ, ਮਨੋਜ ਗੁਪਤਾ ਆਦਿ ਤੋਂ ਇਲਾਵਾ ਫਰਨਿਸ਼ ਅਲਾਈਨਸ ਐਸੋਸੀਏਸ਼ਨ ਲੁਧਿਆਣਾ ਦੇ ਚੇਅਰਮੈਨ ਮੋਹਨ ਤਾਇਲ, ਮਿੱਤਰ ਪ੍ਰਧਾਨ ਹਨੀ ਗੁਪਤਾ, ਸਕੱਤਰ ਪਾਰੂਲ ਗੁਪਤਾ, ਪ੍ਰੇਮ ਗੁਪਤਾ ਆਦਿ ਮੈਂਬਰ ਵੀ ਹਾਜ਼ਰ ਸਨ।