ਸਿੰਘ ਸਾਹਿਬ ਦਿ ਗ੍ਰੇਟ, ਅਵਾਰਾ ਕੁੱਤਿਆਂ ਦਾ ਇੰਝ ਕਰਦੇ ਨੇ ਇਲਾਜ (ਤਸਵੀਰਾਂ)

Thursday, Mar 29, 2018 - 04:15 PM (IST)

ਸਿੰਘ ਸਾਹਿਬ ਦਿ ਗ੍ਰੇਟ, ਅਵਾਰਾ ਕੁੱਤਿਆਂ ਦਾ ਇੰਝ ਕਰਦੇ ਨੇ ਇਲਾਜ (ਤਸਵੀਰਾਂ)

ਚੰਡੀਗੜ੍ਹ (ਏ. ਐੱਨ. ਆਈ.) : ਦੁਨੀਆ 'ਚ ਜੇਕਰ ਬੁਰੇ ਲੋਕ ਦਿਨੋਂ-ਦਿਨ ਵਧ ਰਹੇ ਹਨ ਤਾਂ ਚੰਗੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ, ਜਿਸ ਦੀ ਮਿਸਾਲ ਚੰਡੀਗੜ੍ਹ ਦੇ ਰਹਿਣ ਵਾਲੇ ਨਾਹਰ ਸਿੰਘ ਹਨ। ਨਾਹਰ ਸਿੰਘ ਨੇ ਅਵਾਰਾ ਕੁੱਤਿਆਂ ਦੀ ਸੁਰੱਖਿਆ ਕਰਨ ਦਾ ਜ਼ਿੰਮਾ ਲਿਆ ਹੋਇਆ ਹੈ। ਸਿਰਫ ਇੰਨਾ ਹੀ ਨਹੀਂ, ਜੇਕਰ ਕਿਸੇ ਕੁੱਤੇ ਨੂੰ ਸੱਟ-ਚੋਟ ਲਗਦੀ ਹੈ ਤਾਂ ਨਾਹਰ ਸਿੰਘ ਉਸ ਨੂੰ ਮੁੱਢਲੀ ਸਹਾਇਤਾ ਦਿੰਦੇ ਹਨ

PunjabKesari

ਜਿਸ ਵੀ ਕੁੱਤੇ ਨੂੰ ਕੋਈ ਦੁੱਖ-ਤਕਲੀਫ ਹੁੰਦੀ ਹੈ, ਨਾਹਰ ਸਿੰਘ ਉਸ ਦਾ ਇਲਾਜ ਕਰ ਦਿੰਦੇ ਹਨ। ਹਾਲ ਹੀ 'ਚ ਨਾਹਰ ਸਿੰਘ ਨੇ 'ਸੁਲਤਾਨ' ਨਾਂ ਦੇ ਇਕ ਕੁੱਤੇ ਨੂੰ ਵ੍ਹੀਲਚੇਅਰ ਵੀ ਮੁਹੱਈਆ ਕਰਾਈ ਹੈ। ਸੁਲਤਾਨ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀਆਂ ਪਿਛਲੀਆਂ ਲੱਤਾਂ 'ਤੇ ਅਧਰੰਗ ਹੋ ਗਿਆ। ਸਿੰਘ ਸਾਹਿਬ ਇਸ ਕੰਮ 'ਚ ਇਕੱਲੇ ਨਹੀਂ ਹਨ, ਸਗੋਂ ਉਨ੍ਹਾਂ ਜਿਹੀ ਭਾਵਨਾ ਰੱਖਣ ਵਾਲੇ ਉਨ੍ਹਾਂ ਦੇ ਬਾਕੀ ਸਾਥੀ ਵੀ ਉਨ੍ਹਾਂ ਦੀ ਮਦਦ ਕਰਦੇ ਹਨ। ਨਾਹਰ ਸਿੰਘ ਕੋਲ ਅਜਿਹੇ ਵਿਅਕਤੀਆਂ ਦੀ ਪੂਰੀ ਟੀਮ ਹੈ। 
PunjabKesari


Related News