ਦੋਆਬਾ ਵਾਸੀਆਂ ਨੂੰ ਕਾਲਾ ਸੰਘਿਆਂ ਡਰੇਨ ਦੇ ਪ੍ਰਦੂਸ਼ਣ ਤੋਂ ਮਿਲੇਗੀ ਵੱਡੀ ਰਾਹਤ

Monday, May 29, 2023 - 01:02 PM (IST)

ਜਲੰਧਰ- ਕਾਲਾ ਸੰਘਿਆਂ ਡਰੇਨ ਨੂੰ ਨਗਰ ਨਿਗਮ ਪ੍ਰਦੂਸ਼ਣ ਮੁਕਤ ਬਣਾਏਗਾ। ਇਸ ਦੇ ਲਈ 34 ਕਰੋੜ ਰੁਪਏ ਨਾਲ ਸਮਾਰਟ ਸਿਟੀ ਵਿੱਚ ਕਾਲਾ ਸੰਘਿਆ ਡਰੇਨ ਦਾ ਸੁੰਦਰੀਕਰਨ ਕੀਤਾ ਜਾਵੇਗਾ ਅਤੇ ਇਸ ਦਾ ਕੰਮ 6 ਜੂਨ ਨੂੰ ਉਸਾਰੀ ਏਜੰਸੀ ਨੂੰ ਅਲਾਟ ਕਰ ਦਿੱਤਾ ਜਾਵੇਗਾ। ਕਾਲਾ ਸੰਘਿਆਂ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ 2004 ਵਿੱਚ ਲੋਕਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਸੀ। ਇਸ ਤੋਂ ਬਾਅਦ ਨਗਰ ਨਿਗਮ ਦੀ ਨੀਂਦ ਖੁੱਲ੍ਹੀ।  ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ 12 ਮਹੀਨਿਆਂ ਵਿੱਚ ਬਿਸਤ-ਦੋਆਬ ਨਹਿਰ ਵਿੱਚੋਂ ਵੀ ਪਾਣੀ ਛੱਡਿਆ ਜਾਵੇਗਾ। ਮਾਨਸਾ ਡਰੇਨੇਜ ਡਿਵੀਜ਼ਨ ਨੇ ਡਰਾਫਟ ਡੀ. ਪੀ.ਆਰ. ਬਣਾ ਕੇ ਟੈਂਡਰ ਜਾਰੀ ਕਰ ਦਿੱਤਾ ਹੈ, ਜੋ 6 ਜੂਨ ਨੂੰ ਨਿਰਮਾਣ ਏਜੰਸੀ ਨੂੰ ਕੰਮ ਅਲਾਟਮੈਂਟ ਕੀਤਾ ਜਾਵੇਗਾ। ਇਸ ਪ੍ਰਾਜੈਕਟ ਵਿਚ ਕਰੀਬ 34 ਕਰੋੜ ਰੁਪਏ ਦੀ ਲਾਗਤ ਆਵੇਗੀ।

ਇਹ ਵੀ ਪੜ੍ਹੋ - ਬਿਆਸ ਦਰਿਆ 'ਚ ਨਹਾਉਣ ਗਏ ਦੋਸਤਾਂ ਨਾਲ ਵਾਪਰੀ ਅਣਹੋਣੀ, ਇਕ ਦੇ ਘਰ 'ਚ ਪੈ ਗਏ ਵੈਣ

ਹਾਲਾਂਕਿ 2020 ਵਿੱਚ ਸਮਾਰਟ ਸਿਟੀ ਸਰਵੇਖਣ ਵਿੱਚ ਵੇਖਿਆ ਗਿਆ ਕਿ ਇਹ ਡਰੇਨ ਕਿੰਨੀ ਆਬਾਦੀ ਅਤੇ ਪਿੰਡਾਂ ਵਿੱਚੋਂ ਲੰਘਦੀ ਹੈ ਅਤੇ ਇਹ ਪਾਇਆ ਗਿਆ ਕਿ ਇਹ ਡਰੇਨ ਪਠਾਨਕੋਟ ਰੋਡ ਤੋਂ ਚਮਿਆਲਾ ਪਿੰਡ ਤੱਕ ਲਗਭਗ 14 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਦੀ ਹੈ। ਭਾਵੇਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਅੰਗਰੇਜ਼ਾਂ ਨੇ ਕਾਲਾ ਸੰਘਿਆਂ ਡਰੇਨ ਦਾ ਨਿਰਮਾਣ ਕਰਵਾਇਆ ਸੀ ਪਰ ਹੁਣ ਇਹ ਡਰੇਨ ਇੰਨੀ ਪ੍ਰਦੂਸ਼ਿਤ ਹੋ ਚੁੱਕੀ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਾਲਾ ਸੰਘਿਆਂ ਡਰੇਨ ਨੂੰ ਪੰਜਾਬ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਡਰੇਨ ਦੀ ਸ਼੍ਰੇਣੀ ਵਿੱਚ ਰੱਖਿਆ ਹੈ। ਅਜਿਹੇ 'ਚ ਕਾਲਾ ਸੰਘਿਆਂ ਡਰੇਨ ਦੇ ਪ੍ਰਦੂਸ਼ਣ ਮੁਕਤ ਹੋਣ 'ਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

ਕਾਰਖਾਨਿਆਂ ਦਾ ਪਾਣੀ ਡਿੱਗ ਰਿਹਾ ਡਰੇਨ 'ਚ
ਦੱਸਣਯੋਗ ਹੈ ਕਿ 2022 ਵਿੱਚ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਡੀ. ਸੀ. ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਦੌਰਾ ਕੀਤਾ ਸੀ। ਮੌਕੇ 'ਤੇ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਫੈਕਟਰੀਆਂ ਦਾ ਗੰਦਾ ਪਾਣੀ ਡਰੇਨ ਵਿੱਚ ਸੁੱਟਿਆ ਜਾ ਰਿਹਾ ਹੈ। ਇਸ ਕਾਰਨ ਕਾਲਾ ਸੰਘਿਆਂ ਡਰੇਨ ਦਾ ਪਾਣੀ ਲਗਾਤਾਰ ਦੂਸ਼ਿਤ ਹੋ ਰਿਹਾ ਹੈ, ਜਦਕਿ ਐੱਨ. ਜੀ. ਟੀ. ਦੇ ਸਖ਼ਤ ਹੁਕਮ ਹਨ ਕਿ ਡਰੇਨ ਵਿੱਚ ਸਿਰਫ਼ ਟ੍ਰੀਟ ਪਾਣੀ ਹੀ ਸੁੱਟਿਆ ਜਾਵੇ। ਕਾਲਾ ਸੰਘਿਆਂ ਡਰੇਨ ਦੇ ਆਸ-ਪਾਸ ਦੀਆਂ 30 ਕਾਲੋਨੀਆਂ ਇਕ ਲੱਖ ਤੋਂ ਵੱਧ ਆਬਾਦੀ ਲਈ ਨਾਸੁਰ ਬਣ ਗਈਆਂ ਹਨ। ਇਸ ਵਿੱਚ ਬੁਲੰਦਪੁਰ, ਗਦਈਪੁਰ, ਕਾਲੀਆ ਕਾਲੋਨੀ, ਭਗਤ ਸਿੰਘ ਕਾਲੋਨੀ, ਹਾਈਵੇਅ ਦੇ ਨਾਲ ਲੱਗਦੀ ਕਾਲੋਨੀ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਰਤਨ ਨਗਰ ਅਤੇ ਸ਼ੀਤਲ ਨਗਰ ਦੀਆਂ 30 ਕਾਲੋਨੀਆਂ ਹਨ।

ਇਹ ਵੀ ਪੜ੍ਹੋ - ਪਰਿਵਾਰ 'ਤੇ ਟੁੱਟਾਂ ਦੁੱਖਾਂ ਦਾ ਪਹਾੜ, ਚੰਗੇ ਭਵਿੱਖ ਖਾਤਿਰ ਇਟਲੀ ਗਏ ਫਿਲੌਰ ਦੇ ਨੌਜਵਾਨ ਦੀ ਮੌਤ

ਕੁਝ ਇਸ ਤਰ੍ਹਾਂ ਹੋਵੇਗਾ ਕੰਮ
ਕਾਲਾ ਸੰਘਿਆਂ ਡਰੇਨ ਦੀਆਂ ਦੋਵੇਂ ਥਾਵਾਂ ਨੂੰ ਪੱਕਾ ਕੀਤਾ ਜਾਵੇਗਾ। ਉਥੇ ਹੀ ਦੋਵਾਂ ਥਾਵਾਂ ’ਤੇ ਚਾਰਦੀਵਾਰੀ ਬਣਾਈ ਜਾਵੇਗੀ ਅਤੇ ਹਰਿਆਲੀ ਵੀ ਲਗਾਈ ਜਾਵੇਗੀ। ਸਵੇਰ ਦੀ ਸੈਰ ਕਰਨ ਵਾਲਿਆਂ ਲਈ ਟ੍ਰੈਕ ਬਣਾਇਆ ਜਾਵੇਗਾ, ਰਾਤ​ਨੂੰ ਰੌਸ਼ਨੀ ਲਈ ਐੱਲ. ਈ. ਡੀ. ਲਾਈਟਾਂ ਵੀ ਲਗਾਈਆਂ ਜਾਣਗੀਆਂ। ਉਥੇ ਹੀ ਡਰੇਨ ਜਿਹੜੀ ਕਾਲੋਨੀ ਵਿਚੋਂ ਲੰਘਦੀ ਹੈ, ਤਾਂ ਉਸ 'ਤੇ ਸਲੈਬ ਪਾਈ ਜਾਵੇਗੀ। 

ਇਹ ਵੀ ਪੜ੍ਹੋ - 18 ਲੱਖ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਖੁੱਲ੍ਹਿਆ ਭੇਤ ਤਾਂ ਮੁੰਡੇ ਦੇ ਪੈਰਾਂ ਹੇਠਾਂ ਖਿਸਕੀ ਜ਼ਮੀਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News