ਨੌਜਵਾਨ ਨੇ ਤਲਾਕਸ਼ੁਦਾ ਪਤਨੀ ਨਾਲ ਕੀਤਾ ਜਬਰ-ਜ਼ਿਨਾਹ, ਕੇਸ ਦਰਜ

Wednesday, Aug 03, 2022 - 01:57 AM (IST)

ਨੌਜਵਾਨ ਨੇ ਤਲਾਕਸ਼ੁਦਾ ਪਤਨੀ ਨਾਲ ਕੀਤਾ ਜਬਰ-ਜ਼ਿਨਾਹ, ਕੇਸ ਦਰਜ

ਫਗਵਾੜਾ (ਜਲੋਟਾ) : ਪੁਲਸ ਵੱਲੋਂ ਇਕ ਨੌਜਵਾਨ ਖ਼ਿਲਾਫ਼ ਆਪਣੀ ਤਲਾਕਸ਼ੁਦਾ ਪਤਨੀ ਨਾਲ ਕਥਿਤ ਤੌਰ 'ਤੇ ਜਬਰ-ਜ਼ਿਨਾਹ ਕਰਨ ਦੇ ਮਾਮਲੇ ਸਬੰਧੀ ਕੇਸ ਦਰਜ ਕਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਰਾਣੀ (ਕਾਲਪਨਿਕ ਨਾਂ) ਨੇ ਥਾਣਾ ਸਦਰ ਫਗਵਾੜਾ ਨੂੰ ਦਰਜ ਕਰਵਾਈ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਵਿਆਹ 20 ਜਨਵਰੀ 2020 ਨੂੰ ਪਲਵਿੰਦਰ ਕੁਮਾਰ ਪੁੱਤਰ ਗੁਰਨੇਕ ਰਾਮ ਵਾਸੀ ਹਰਦਾਸਪੁਰ ਥਾਣਾ ਸਤਨਾਮਪੁਰਾ ਫਗਵਾੜਾ ਨਾਲ ਹੋਇਆ ਸੀ, ਜਿਸ ਤੋਂ ਬਾਅਦ ਉਹ ਇੰਗਲੈਂਡ ਚਲੀ ਗਈ, ਜਦ ਉਸ ਨੇ ਉਸ ਦੀ ਫਾਈਲ ਲਗਾਈ ਤਾਂ ਉਹ ਰਿਜੈਕਟ ਹੋ ਗਈ। ਇਸ ਤੋਂ ਬਾਅਦ ਉਸ ਦੇ ਪਤੀ ਨੇ ਤਲਾਕ ਲੈ ਲਿਆ ਸੀ।

ਖ਼ਬਰ ਇਹ ਵੀ : ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ 'ਤੇ ਲੱਗਾ GST, ਗਾਇਕ ਜਾਨੀ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਪੜ੍ਹੋ TOP 10

ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਸਿੰਗਾਪੁਰ ਪੜ੍ਹਾਈ ਕਰਨ ਚਲੀ ਗਈ। ਬੀਤੇ ਦਿਨੀਂ 27 ਜੁਲਾਈ ਨੂੰ ਵਾਪਸ ਆਈ ਤਾਂ 28 ਨੂੰ ਪਲਵਿੰਦਰ ਕੁਮਾਰ ਨੇ ਫੋਨ ਰਾਹੀਂ ਉਸ ਨੂੰ ਇਕ ਨਿੱਜੀ ਯੂਨੀਵਰਸਿਟੀ ਕੋਲ ਬੁਲਾਇਆ ਤੇ ਫਿਰ ਪਿੰਡ ਚਹੇੜੂ ਵਿਖੇ ਪ੍ਰਾਈਵੇਟ ਕਮਰੇ 'ਚ ਲਿਜਾ ਕੇ ਉਸ ਦੀ ਮਰਜ਼ੀ ਤੋਂ ਬਿਨਾਂ ਸਰੀਰਕ ਸਬੰਧ ਬਣਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਪੁਲਸ ਨੇ ਆਰੋਪੀ ਪਲਵਿੰਦਰ ਕੁਮਾਰ ਖ਼ਿਲਾਫ਼ ਧਾਰਾ 376 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਡਾ. ਨਿੱਝਰ ਵੱਲੋਂ ਲੁਧਿਆਣਾ 'ਚ ਪੰਜਾਬ ਦੇ ਪਹਿਲੇ ਹਾਈਟੈੱਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦੀ ਸ਼ੁਰੂਆਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News