ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪੈਟ੍ਰੋਲੀਅਮ ਪਦਾਰਥਾਂ ਅਤੇ ਮੀਟ ਦੀ ਖੁੱਲੀ ਵਿਕਰੀ 'ਤੇ ਪੂਰਨ ਪਾਬੰਦੀ

Thursday, Aug 24, 2017 - 03:55 PM (IST)

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪੈਟ੍ਰੋਲੀਅਮ ਪਦਾਰਥਾਂ ਅਤੇ ਮੀਟ ਦੀ ਖੁੱਲੀ ਵਿਕਰੀ 'ਤੇ ਪੂਰਨ ਪਾਬੰਦੀ


ਬਠਿੰਡਾ—ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਦੇ ਕੇਸ 'ਚ 25 ਅਗਸਤ 2017 ਨੂੰ ਪੰਚਕੁਲਾ ਵਿਖੇ ਮਾਨਯੋਗ ਅਦਾਲਤ ਵਲੋਂ ਫੈਸਲਾ ਸੁਣਾਇਆ ਜਾਣਾ ਹੈ। ਅਜਿਹੀ ਸਥਿਤੀ 'ਚ ਕਿਸੇ ਵੀ ਸ਼ਰਾਰਤੀ ਅਨਸਰ ਵਲੋਂ ਕਿਸੇ ਵੀ ਸਮੇਂ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਭੰਗ ਕੀਤਾ ਜਾ ਸਕਦਾ ਹੈ। ਇਸ ਲਈ ਜ਼ਿਲ੍ਹਾ ਬਠਿੰਡਾ 'ਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣਾ ਅਤੀ ਜ਼ਰੂਰੀ ਹੈ। ਇਸ ਲਈ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ਼੍ਰੀ ਮਤੀ ਸ਼ੇਨਾ ਅਗਰਵਾਲ ਵਧੀਕ ਜ਼ਿਲ੍ਹਾ ਮੈਜਿਸਟ੍ਰੈਟ, ਬਠਿੰਡਾ ਦੁਆਰਾ ਪੈਟ੍ਰੋਲ ਪੰਪ ਮਾਲਕਾਂ ਨੂੰ ਪਾਬੰਦ ਕੀਤਾ ਹੈ ਕਿ ਉਹ ਆਪਣੇ ਪੰਪਾਂ ਤੇ ਆਉਣ ਵਾਲੇ ਵਹਿਕਲਾਂ ਦੀਆਂ ਕੇਵਲ ਟੈਂਕੀਆਂ ਵਿਚ ਹੀ ਤੇਲ ਭਰਨ ਅਤੇ ਕੈਨੀਆਂ ਵਗੈਰਾ ਜਾਂ ਡਰੰਮਾਂ ਆਦਿ ਜਿੰਨ੍ਹਾਂ ਵਿਚ ਪੈਟ੍ਰੋਲਿਮ ਪਦਾਰਥ ਸਟੋਰ ਕੀਤੇ ਜਾ ਸਕਦੇ ਹੋਣ, ਵਿਚ ਪੈਟ੍ਰੋਲ ਡੀਜ਼ਲ ਨਾ ਭਰਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਹੁਕਮ ਮਿਤੀ 24 ਅਗਸਤ 2017 ਤੋਂ 31 ਅਗਸਤ 2017 ਤੱਕ ਲਾਗੂ ਰਹੇਗਾ।
 

26 ਅਗਸਤ ਨੂੰ ਮੀਟ ਦੀ ਵਿਕਰੀ 'ਤੇ ਪੂਰਨ ਪਾਬੰਦੀ
ਸ਼੍ਰੀਮਤੀ ਸ਼ੇਨਾ ਅਗਰਵਾਲ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਦੁਆਰਾ ਜਾਬਤਾ ਫੌਜਦਾਰੀ ਸੰਘਤਾ 1973 ਧਾਰਾ 144 ਦੇ ਅਧੀਨ ਜ਼ਿਲ੍ਹਾ ਬਠਿੰਡਾ ਵਿਖੇ 26 ਅਗਸਤ 2017 ਦਿਨ ਸ਼ਨੀਵਾਰ ਨੂੰ ਮੀਟ ਦੀਆਂ ਦੁਕਾਨਾਂ ਖੁੱਲਣ ਅਤੇ ਮੀਟ ਦੀ ਵਿਕਰੀ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਐਸ. ਐਸ. ਜੈਨ ਸਭਾ ਬਠਿੰਡਾ ਵਲੋਂ 26 ਅਗਸਤ 2017 ਨੂੰ ਮਹਾ ਪੂਰਵ ਸਮਵਤਸਰੀ ਦਿਵਸ (ਅਹਿੰਸਾ ਦਿਵਸ) ਨੂੰ ਤਪ ਤਿਆਗ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਸ ਲਈ ਇਸ ਪਵਿੱਤਰ ਤਿਉਹਾਰ ਦੇ ਮੌਕੇ 'ਤੇ ਅਮਨ ਅਤੇ ਕਾਨੂੰਨ ਵਿਵਸਥਾ ਅਤੇ ਜਨਤਕ ਸ਼ਾਂਤੀ ਬਰਕਰਾਰ ਰੱਖਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।


Related News