ਹਥਿਆਰਾਂ ਨਾਲ ਆਏ ਗੁੰਡਾ ਅਨਸਰਾਂ ਨੇ ਮੁਹੱਲੇ 'ਚ ਪਾਇਆ ਭੜਥੂ, ਪੁਲਸ ਮੁਲਾਜ਼ਮ ਵੀ ਨਾ ਬਖਸ਼ਿਆ
Thursday, Sep 03, 2020 - 02:03 PM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਜਵਾਹਰ ਨਗਰ ਕੈਂਪ 'ਚ ਬੀਤੀ ਦੇਰ ਰਾਤ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਦੋ ਧਿਰਾਂ ਵਿਚਾਲੇ ਖੂਨੀ ਝੜਪ ਹੋ ਗਈ ਅਤੇ ਇਸ ਝਗੜੇ ਦੌਰਾਨ ਇਕ ਪੁਲਸ ਮੁਲਾਜ਼ਮ ਵੀ ਜ਼ਖਮੀਂ ਹੋ ਗਿਆ, ਜਿਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੈਂਚੀ ਨਾਲ ਪਤਨੀ ਦਾ ਕਤਲ ਕਰ ਦੌੜਿਆ ਪਤੀ, ਖ਼ੂਨ ਨਾਲ ਲਥਪਥ ਮਾਂ ਦੀ ਲਾਸ਼ ਕੋਲ ਰੋਂਦੇ ਰਹੇ ਬੱਚੇ
ਜਾਣਕਾਰੀ ਮੁਤਾਬਕ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਦੇ ਮੁਹੱਲੇ 'ਚ ਰਹਿਣ ਵਾਲੇ ਕੁੱਝ ਨੌਜਵਾਨਾਂ ਨੇ ਉਨ੍ਹਾਂ ਦੇ ਮੁਹੱਲੇ 'ਚ ਆ ਕੇ ਸ਼ਰੇਆਮ ਗੁੰਡਾਗਰਦੀ ਦਿਖਾਈ। ਗੁੰਡਾ ਅਨਸਰ ਹਥਿਆਰਾਂ ਨਾਲ ਮੁਹੱਲੇ 'ਚ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਇਕ ਨੌਜਵਾਨ ਨੂੰ ਬੁਰੀ ਤਰ੍ਹਾਂ ਜ਼ਖਮੀਂ ਕਰ ਦਿੱਤਾ, ਜਿਸ ਮਗਰੋਂ ਉਨ੍ਹਾਂ ਨੇ ਆਪਣੇ ਰਾਹ 'ਚ ਆਏ ਪੁਲਸ ਅਧਿਕਾਰੀ ਨੂੰ ਵੀ ਕੱਚ ਦੀਆਂ ਬੋਤਲਾਂ ਤੇ ਹਥਿਆਰਾਂ ਨਾਲ ਜ਼ਖਮੀਂ ਕਰ ਦਿੱਤਾ।
ਇਹ ਵੀ ਪੜ੍ਹੋ : 'ਕੋਰੋਨਾ' ਬਹਾਨੇ 'ਕੇਜਰੀਵਾਲ' ਦੀ ਪੰਜਾਬ 'ਚ ਦਸਤਕ, ਵੀਡੀਓ 'ਚ ਸੁਣੋ ਕੀ ਕਿਹਾ
ਇਸ ਦੌਰਾਨ ਪੀੜਤ ਵਿਅਕਤੀ ਨੇ ਦੋਸ਼ ਲਗਾਇਆ ਕਿ ਗੁੰਡਾ ਅਨਸਰਾਂ ਵਲੋਂ ਪੁਰਾਣੀ ਰੰਜਿਸ਼ ਦੇ ਚਲੱਦਿਆਂ ਉਸ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੀੜਤ ਨੇ ਸਪਸ਼ੱਟ ਕਿਹਾ ਕਿ ਪੁਲਸ ਉਕਤ ਦੋਸ਼ੀਆਂ ਨੂੰ ਹੱਥ ਪਾਉਣ ਤੋਂ ਡਰਦੀ ਹੈ, ਇਸ ਲਈ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ। ਬੇਸ਼ੱਕ ਪੁਲਸ ਵਲੋਂ ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਦੀ ਗੱਲ ਕੀਤੀ ਜਾ ਰਹੀ ਹੈ ਪਰ ਪ੍ਰਤੱਖਦਰਸ਼ੀਆਂ ਨੇ ਕਿਹਾ ਕਿ ਜਦੋਂ ਪੁਲਸ ਮੁਲਾਜ਼ਮਾਂ ਨੂੰ ਹੀ ਬਖਸ਼ਿਆ ਨਹੀਂ ਜਾ ਰਿਹਾ ਤਾਂ ਹੋਰ ਕਿਸੇ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਖਤਮ ਹੋਇਆ 'ਆਡ-ਈਵਨ', ਦੂਜੇ ਸੂਬਿਆਂ ਲਈ ਜਲਦ ਚੱਲਣਗੀਆਂ ਬੱਸਾਂ