ਲੁਧਿਆਣਾ : ਆਪਸ 'ਚ ਭਿੜੇ ਕਾਂਗਰਸੀ ਤੇ ਅਕਾਲੀ, ਵੱਡੀ ਗਿਣਤੀ 'ਚ ਪੁੱਜੀ ਪੁਲਸ
Sunday, May 19, 2019 - 09:10 PM (IST)

ਲੁਧਿਆਣਾ (ਨਰਿੰਦਰ/ਤਰੁਣ) : ਵੋਟਾਂ ਪੈਣ ਦੌਰਾਨ ਸ਼ਹਿਰ ਦੇ 77-78 ਨੰਬਰ ਬੂਥ 'ਤੇ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਅਕਾਲੀ ਵਰਕਰਾਂ ਨੇ ਕਾਂਗਰਸੀ ਵਰਕਰਾਂ ਅਤੇ ਮੌਜੂਦਾ ਕੌਂਸਲਰ 'ਤੇ ਗੁੰਡਾਗਰਦੀ ਅਤੇ ਧੱਕੇਸ਼ਾਹੀ ਦੇ ਦੋਸ਼ ਲਾਏ। ਇਸ ਤੋਂ ਬਾਅਦ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਸ ਪੁੱਜੀ ਅਤੇ ਕਿਸੇ ਤਰ੍ਹਾਂ ਹਾਲਾਤ 'ਤੇ ਕਾਬੂ ਪਾਇਆ ਗਿਆ।