ਪੰਜਾਬ ''ਚ ਹੜ੍ਹਾਂ ਦੀ ਮਾਰ ਕਾਰਨ ਬੀਮਾਰੀਆਂ ਵਧਣ ਦਾ ਖਤਰਾ!

Wednesday, Aug 21, 2019 - 11:31 AM (IST)

ਪੰਜਾਬ ''ਚ ਹੜ੍ਹਾਂ ਦੀ ਮਾਰ ਕਾਰਨ ਬੀਮਾਰੀਆਂ ਵਧਣ ਦਾ ਖਤਰਾ!

ਚੰਡੀਗੜ੍ਹ : ਪੰਜਾਬ 'ਚ ਇਸ ਸਾਲ ਜਿਸ ਤਰ੍ਹਾਂ ਹੜ੍ਹਾਂ ਦੀ ਮਾਰ ਪਈ ਹੈ, ਉਸ ਨਾਲ ਵੈਕਟਰ ਜਨਿਤ ਬੀਮਾਰੀਆਂ ਹੋਣ ਦਾ ਖਤਰਾ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸਿਹਤ ਵਿਭਾਗ ਦੇ ਤਾਜਾ ਆਂਕੜਿਆਂ ਮੁਤਾਬਕ ਵੈਕਟਰ ਜਨਿਤ ਬੀਮਾਰੀਆਂ ਦੇ ਕੇਸ ਹਸਪਤਾਲਾਂ 'ਚ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਡੇਂਗੂ ਦੇ ਕੁੱਲ 117 ਅਤੇ ਮਲੇਰੀਆ ਦਾ 500 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਚਿਕਨਗੁਨੀਆ ਦੇ ਕਈ ਮਾਮਲੇ ਵੀ ਸਾਹਮਣੇ ਆਏ ਹਨ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਪਹਿਲਾਂ ਹੀ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਵੱਡੀ ਗਿਣਤੀ 'ਚ ਮੱਛਰ ਪੈਦਾ ਹੋਣਗੇ। ਇਸ ਬਾਰੇ ਪੀ. ਜੀ. ਆਈ. ਦੇ ਡਾ. ਰਾਕੇਸ਼ ਸਹਿਗਲ ਦਾ ਕਹਿਣਾ ਹੈ ਕਿ ਹੜ੍ਹਾਂ ਕਾਰਨ ਬਹੁਤਾ ਪਾਣੀ ਪਿੱਛੇ ਰਹਿ ਜਾਂਦਾ ਹੈ, ਜਿਨ੍ਹਾਂ ਤੋਂ ਮੱਛਰ ਪੈਦਾ ਹੁੰਦੇ ਹਨ ਅਤੇ ਬੀਮਾਰੀਆਂ 'ਚ ਵਾਧਾ ਹੁੰਦਾ ਹੈ। ਇੱਥੋਂ ਤੱਕ ਕਿ ਵਿਸ਼ਵ ਸਿਹਤ ਸੰਗਠਨ ਦਾ ਵੀ ਇਹੀ ਕਹਿਣਾ ਹੈ ਕਿ ਹੜ੍ਹਾਂ ਕਾਰਨ ਵੈਕਟਰ ਜਨਿਤ ਬੀਮਾਰੀਆਂ ਜਿਵੇਂ ਕਿ ਮਲੇਰੀਆ, ਡੇਂਗੂ, ਪੀਲਾ ਬੁਖਾਰ ਆਦਿ 'ਚ ਵਾਧਾ ਹੋ ਸਕਦਾ ਹੈ। ਇਸ ਮਾਮਲੇ ਸਬੰਧੀ ਆਮ ਹਾਲਾਤ 'ਚ ਵੀ ਪੂਰੇ ਦੇਸ਼ 'ਚੋਂ ਪੰਜਾਬ ਦੀ ਸਥਿਤੀ ਸਭ ਤੋਂ ਖਰਾਬ ਹੈ।


author

Babita

Content Editor

Related News