ਕੀ ਦੀਨਾਨਗਰ ਹਲਕੇ 'ਚ ਕਾਂਗਰਸ ਮਾਰ ਸਕੇਗੀ ਜਿੱਤ ਦੀ ਹੈਟ੍ਰਿਕ? ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ

Thursday, Feb 17, 2022 - 06:41 PM (IST)

ਕੀ ਦੀਨਾਨਗਰ ਹਲਕੇ 'ਚ ਕਾਂਗਰਸ ਮਾਰ ਸਕੇਗੀ ਜਿੱਤ ਦੀ ਹੈਟ੍ਰਿਕ? ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ

ਦੀਨਾਨਗਰ (ਵੈੱਬ ਡੈਸਕ)- ਦੀਨਾਨਗਰ ਵਿਧਾਨ ਸਭਾ ਹਲਕਾ ਨੰਬਰ ਨੰਬਰ-5 ਅਨੁਸੂਚਿਤ ਜਾਤੀਆਂ ਲਈ ਰਾਖਵਾਂ ਹਲਕਾ ਹੈ, ਜੋ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਉਂਦਾ ਹੈ। ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਵਿੱਚੋਂ ਕਾਂਗਰਸ ਨੇ ਤਿੰਨ ਵਾਰ ਅਤੇ ਭਾਜਪਾ ਨੇ ਦੋ ਵਾਰ ਜਿੱਤ ਹਾਸਲ ਕੀਤੀ। ਪਿਛਲੀਆਂ ਦੋ ਚੋਣਾਂ ਵਿੱਚ ਕਾਂਗਰਸ ਦੀ ਉਮੀਦਵਾਰ ਅਰੁਣਾ ਚੌਧਰੀ (ਪੰਜਾਬ ਕੈਬਨਿਟ 2017 ਵਿੱਚ ਦੋ ਔਰਤਾਂ ਵਿੱਚੋਂ ਇਕ ਅਰੁਣਾ ਚੌਧਰੀ ਹਨ) ਨੇ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ ਹੈ ਇਸ ਵਾਰ ਮੁੜ ਤੋਂ ਕਾਂਗਰਸ ਵੱਲੋਂ ਉਮੀਦਵਾਰ ਹਨ। 

1997
1997 'ਚ ਭਾਜਪਾ ਦੀ ਰੂਪ ਰਾਣੀ ਨੇ ਕਾਂਗਰਸ ਦੇ ਖੁਸ਼ਹਾਲ ਬਹਿਲ ਨੂੰ 17,107 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਰੂਪ ਰਾਣੀ ਨੂੰ 42,337 ਤੇ ਖੁਸ਼ਹਾਲ ਬਹਿਲ ਨੂੰ 25,230 ਵੋਟਾਂ ਮਿਲੀਆਂ ਸਨ।

2002
2002 ਵਿੱਚ ਕਾਂਗਰਸ ਦੀ ਉਮੀਦਵਾਰ ਅਰੁਣਾ ਚੌਧਰੀ ਨੇ ਜਿੱਤ ਦਰਜ ਕਰਵਾਈ। ਕਾਂਗਰਸ ਨੂੰ 36,765, ਜਦਕਿ ਭਾਜਪਾ ਦੇ ਸੀਤਾ ਰਾਮ ਨੂੰ 34,083 ਵੋਟਾਂ ਮਿਲੀਆਂ ਸਨ।

2007
2007 'ਚ ਭਾਜਪਾ ਦੇ ਸੀਤਾ ਰਾਮ 49,173 ਵੋਟਾਂ ਪ੍ਰਾਪਤ ਕਰਕੇ ਜਿੱਤੇ ਸਨ ਤੇ ਕਾਂਗਰਸ ਦੀ ਉਮੀਦਵਾਰ ਅਰੁਣਾ ਚੌਧਰੀ 48,331 ਵੋਟਾਂ ਲੈ ਕੇ ਦੂਜੇ ਸਥਾਨ 'ਤੇ ਰਹੇ।

2012
2012 ਦੀਆਂ ਚੋਣਾਂ 'ਚ ਕਾਂਗਰਸ ਦੀ ਅਰੁਣਾ ਚੌਧਰੀ ਨੇ ਜਿੱਤ ਹਾਸਲ ਕੀਤੀ। ਉਨ੍ਹਾਂ ਨੂੰ ਕੁੱਲ 65,993 ਵੋਟਾਂ ਮਿਲੀਆਂ, ਜਦਕਿ ਭਾਜਪਾ ਦੇ ਉਮੀਦਵਾਰ ਬਿਸ਼ਨ ਦਾਸ ਨੂੰ 53,066 ਵੋਟਾਂ ਮਿਲੀਆਂ।

2017
2017 'ਚ ਕਾਂਗਰਸ ਦੀ ​​ਨੇਤਾ ਬੀਬੀ ਅਰੁਣਾ ਚੌਧਰੀ ਨੇ ਭਾਜਪਾ ਦੇ ਬਿਸ਼ਨ ਦਾਸ ਨੂੰ 31,917 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਅਰੁਣਾ ਚੌਧਰੀ ਨੂੰ 72,176, ਜਦਕਿ ਬਿਸ਼ਨ ਦਾਸ ਨੂੰ 40,259 ਵੋਟਾਂ ਮਿਲੀਆਂ ਸਨ। 'ਆਪ' ਉਮੀਦਵਾਰ ਜੋਗਿੰਦਰ ਸਿੰਘ ਨੂੰ 10258 ਵੋਟਾਂ ਪਈਆਂ ਸਨ। 
 
 

PunjabKesari

 

ਇਸ ਵਾਰ ਇਸ ਹਲਕੇ 'ਚ ਕਾਂਗਰਸ ਵੱਲੋਂ ਅਰੁਣਾ ਚੌਧਰੀ, 'ਆਪ' ਵੱਲੋਂ ਰਮਨ ਸ਼ਮਸ਼ੇਰ ਸਿੰਘ, ਬਸਪਾ ਵੱਲੋਂ ਕਮਲਜੀਤ ਚਾਵਲਾ, ਭਾਜਪਾ ਵੱਲੋਂ ਸ੍ਰੀ ਰੇਣੂ ਕਸ਼ਯਮ ਅਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਕੁਲਵੰਤ ਸਿੰਘ ਚੋਣ ਮੈਦਾਨ ਵਿੱਚ ਹਨ। 

ਇਸ ਹਲਕੇ ਵਿੱਚ 2022 ਵਿਧਾਨ ਸਭਾ ਚੋਣਾਂ 'ਚ ਵੋਟਰਾਂ ਦੀ ਕੁੱਲ ਗਿਣਤੀ 192562 ਹੈ, ਜਿਨ੍ਹਾਂ 'ਚ 91143 ਪੁਰਸ਼, 101414 ਔਰਤਾਂ ਅਤੇ 5 ਥਰਡ ਜੈਂਡਰ ਹਨ।


author

shivani attri

Content Editor

Related News