ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਦੀਨਾਨਗਰ ਦੇ ਪਿੰਡ ਡੀਡਾ ਸਾਂਸੀਆਂ ''ਚ ਪੁਲਸ ਦਾ ਵੱਡਾ ਐਕਸ਼ਨ
Thursday, May 15, 2025 - 02:40 PM (IST)

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਡੀਡਾ ਸਾਂਸੀਆਂ ਵਿਖੇ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਈ ਘਰਾਂ ਵਿੱਚ ਅੱਜ ਬੁਲਡੋਜ਼ਰ ਨਾਲ ਘਰ ਢਾਏ ਜਾ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲਸ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ, ਜਿਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਕਈ ਨਸ਼ਾ ਸੁਦਾਗਰ ਦੇ ਘਰਾਂ ਨੂੰ ਢੇਰ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਹੁਣ ਇਸ ਸਮੇਂ ’ਤੇ ਖੁੱਲ੍ਹਣਗੇ ਪ੍ਰਾਈਵੇਟ ਤੇ ਸਰਕਾਰੀ ਸਕੂਲ
ਜਾਣਕਾਰੀ ਅਨੁਸਾਰ ਪਿੰਡ ਡੀਡਾ ਸਾਂਸੀਆਂ ਕਾਫੀ ਲੰਬੇ ਸਮੇਂ ਤੋਂ ਨਸ਼ੇ ਦੇ ਕਾਰੋਬਾਰ ਨਾਲ ਬਦਨਾਮ ਹੈ। ਜਾਣਕਾਰੀ ਅਨੁਸਾਰ 2024 ਵਿਚ ਵੀ ਇਸ ਪਿੰਡ ਦੇ ਨਜ਼ਦੀਕ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਸਨ ਜੋ ਕਿ ਨਸ਼ੇ ਨਾਲ ਹੋਈਆਂ ਸਨ, ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ 'ਤੇ ਇਸ ਪਿੰਡ ਅੰਦਰ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਈ ਗਈ ਸੀ ਕਿਉਂਕਿ ਇਸ ਪਿੰਡ ਵਿੱਚ ਜੋ ਅੱਜ ਜ਼ਿਆਦਾਤਰ ਘਰ ਢਾਏ ਜਾ ਰਹੇ ਨੇ ਉਹ ਨਹਿਰੀ ਵਿਭਾਗ ਦੀ ਜ਼ਮੀਨ 'ਤੇ ਇਹ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕਰਕੇ ਬਣਾਏ ਹੋਏ ਹਨ।
ਇਹ ਵੀ ਪੜ੍ਹੋ- 18 ਮਈ ਦੇ ਸਤਿਸੰਗ ਨੂੰ ਲੈ ਕੇ ਅਹਿਮ ਖ਼ਬਰ, ਰੇਲਵੇ ਵਿਭਾਗ ਨੇ ਲਿਆ ਵੱਡਾ ਫੈਸਲਾ
ਇਸ ਸੰਬੰਧ ਵਿੱਚ ਨਹਿਰੀ ਵਿਭਾਗ ਵੱਲੋਂ ਕੁਝ ਮਹੀਨੇ ਪਹਿਲਾਂ ਲੋਕਾਂ ਨੂੰ ਨੋਟਿਸ ਵੀ ਦਿੱਤੇ ਗਏ ਸਨ ਕਿ ਘਰ ਆਪਣੇ ਖਾਲੀ ਕਰ ਦਿੱਤੇ ਜਾਣ ਪਰ ਜਦੋਂ ਪੁਲਸ ਵੱਲੋਂ ਨਸ਼ਾ ਸੁਦਾਗਰਾਂ ਖਿਲਾਫ ਸ਼ਿਕੰਜਾ ਕੱਸਿਆ ਗਿਆ ਸੀ ਤਾਂ ਕੁਝ ਲੋਕਾਂ ਵੱਲੋਂ ਆਪਣੇ ਲੰਮੇ ਸਮੇਂ ਤੋਂ ਘਰ ਬੰਦ ਕਰਕੇ ਹੋਰ ਜਗ੍ਹਾ 'ਤੇ ਰਹਿ ਰਹੇ ਸਨ ਪਰ ਅੱਜ ਪੁਲਸ ਵੱਲੋਂ ਇਸ ਪਿੰਡ ਵਿੱਚ ਵੱਡੇ ਪੱਧਰ 'ਤੇ ਐਕਸ਼ਨ ਲਿਆ ਗਿਆ ਸੀ ਪਰ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਸ ਨੇ ਨਸ਼ਾ ਸੌਦਾਗਰਾਂ ਦੇ ਘਰਾਂ 'ਤੇ ਬਲਡੋਜ਼ਰ ਫੇਰ ਕੇ ਢਾਹ ਦਿੱਤੇ ਗਏ ਹਨ। ਇਸ ਮੌਕੇ ਵੱਡੇ ਪੱਧਰ 'ਤੇ ਪੁਲਸ ਪ੍ਰਸ਼ਾਸਨ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8