ਡਿੰਪੀ ਢਿੱਲੋਂ ਦੀ ਰਾਜਾ ਵੜਿੰਗ ਨੂੰ ਚੁਣੌਤੀ, ਸਿਆਸੀ ਮੁੱਦੇ ''ਤੇ ਸੰਵਾਦ ਲਈ ਤਿਆਰ, ਹਾਰਿਆ ਤਾਂ ਸਿਆਸਤ ਛੱਡ ਦਊਂ
Tuesday, Nov 16, 2021 - 01:54 PM (IST)
ਜਲੰਧਰ: ਗਿੱਦੜਬਾਹਾ ਤੋਂ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਰਾਜਾ ਵੜਿੰਗ ਕਿਸੇ ਵੀ ਸਿਆਸੀ ਮੁੱਦੇ 'ਤੇ ਸੰਵਾਦ ਦੌਰਾਨ ਉਨ੍ਹਾਂ ਨੂੰ ਹਰਾ ਦਿੰਦੇ ਨੇ ਤਾਂ ਉਹ ਸਿਆਸਤ ਛੱਡ ਦੇਣਗੇ।
'ਜਗ ਬਾਣੀ' ਦੇ ਬਹੁ-ਚਰਚਿਤ ਪ੍ਰੋਗਰਾਮ ਜਨਤਾ ਦੀ ਸੱਥ ਵਿੱਚ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਪੁੱਛੇ ਸਵਾਲ ਕਿ ਗਿੱਦੜਬਾਹਾ ਹਲਕੇ 'ਚ ਸਿਆਸੀ ਦੇ ਨਾਲ-ਨਾਲ ਨਿੱਜੀ ਲੜਾਈ ਵੇਖਣ ਨੂੰ ਕਿਉਂ ਮਿਲਦੀ ਹੈ ਤਾਂ ਜਵਾਬ ਵਿੱਚ ਡਿੰਪੀ ਢਿੱਲੋਂ ਨੇ ਰਾਜਾ ਵੜਿੰਗ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਮੰਤਰੀ ਸਾਬ੍ਹ ਅਕਸਰ ਸਿਆਸੀ ਮੁੱਦੇ ਨੂੰ ਨਿੱਜੀ ਲੈ ਜਾਂਦੇ ਹਨ। ਕਈ ਵਾਰ ਗੱਲ ਦਿਲ 'ਤੇ ਲੈ ਜਾਣ ਕਾਰਨ ਝੂਠ ਬੋਲ ਜਾਂਦੇ ਹਨ ਅਤੇ ਅਜਿਹੇ ਬਿਆਨ ਦੇ ਦਿੰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਮੁਆਫ਼ੀ ਵੀ ਮੰਗਣੀ ਪੈਂਦੀ ਹੈ।ਜਦੋਂ ਡਿੰਪੀ ਢਿੱਲੋਂ ਤੋਂ ਪੁੱਛਿਆ ਗਿਆ ਕਿ ਰਾਜਾ ਵੜਿੰਗ ਕਹਿੰਦੇ ਨੇ ਕਿ ਤੁਹਾਡੇ ਕੋਲ ਕੋਈ ਸਿਆਸੀ ਮੁੱਦਾ ਨਹੀਂ ਹੁੰਦਾ ਇਸ ਕਰਕੇ ਨਿੱਜੀ ਟਿੱਪਣੀਆਂ 'ਤੇ ਆ ਜਾਂਦੇ ਹੋ ਤਾਂ ਉਨ੍ਹਾਂ ਕਿਹਾ ਕਿ ਸਿਆਸੀ ਟਿੱਪਣੀਆਂ ਲਈ ਮੈਂ ਸੰਵਾਦ ਲਈ ਤਿਆਰ ਹਾਂ ਜੇਕਰ ਰਾਜਾ ਵੜਿੰਗ ਮੈਨੂੰ ਕਿਸੇ ਵੀ ਸਿਆਸੀ ਮੁੱਦੇ 'ਤੇ ਹਰਾ ਦਿੰਦੇ ਹਨ ਤਾਂ ਮੈਂ ਸਿਆਸਤ ਛੱਡ ਦੇਵਾਂਗਾ। ਗੱਲਬਾਤ ਸੁਣਨ ਮਗਰੋਂ ਕੁਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਇਹ ਇੰਟਰਵਿਊ ਕਿਹੋ ਜਿਹੀ ਲੱਗੀ।