ਕਿਸਾਨੀ ਸੰਘਰਸ਼ ਦੇ ਨਾਂ ’ਤੇ ਲੋਕਾਂ ਦੀ ਖੱਜਲ ਖੁਆਰੀ, ਪੇਪਰ ਦੇਣ ਜਾ ਰਹੇ ਮੁੰਡੇ-ਕੁੜੀਆਂ ਨੂੰ ਵੀ ਨਾ ਜਾਣ ਦਿੱਤਾ

Monday, Aug 30, 2021 - 03:55 PM (IST)

ਕਿਸਾਨੀ ਸੰਘਰਸ਼ ਦੇ ਨਾਂ ’ਤੇ ਲੋਕਾਂ ਦੀ ਖੱਜਲ ਖੁਆਰੀ, ਪੇਪਰ ਦੇਣ ਜਾ ਰਹੇ ਮੁੰਡੇ-ਕੁੜੀਆਂ ਨੂੰ ਵੀ ਨਾ ਜਾਣ ਦਿੱਤਾ

ਖਰੜ (ਅਮਰਦੀਪ) : ਹਰਿਆਣਾ ਦੇ ਕਰਨਾਲ ਸ਼ਹਿਰ ਵਿਖੇ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ’ਚ ਕਿਸਾਨੀ ਮੋਰਚੇ ਵਲੋਂ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ। ਉਸ ਵਿੱਚ ਭਾਵੇਂ ਜ਼ਿਲ੍ਹਾ ਕਿਸਾਨ ਯੂਨੀਅਨ ਲੱਖੋਵਾਲ ਅਤੇ ਸਿੱਧੂਪੁਰ ਦੇ ਅਹੁਦੇਦਾਰਾਂ ਵਲੋਂ ਸੂਬੇ ਵਿੱਚ ਹੁੰਦੇ ਪੇਪਰਾਂ ਨੂੰ ਮੁੱਖ ਰੱਖਦਿਆਂ ਇਹ ਚੱਕਾ ਜਾਮ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਕਰ ਦਿੱਤਾ ਪਰ ਇਥੋਂ ਤੱਕ ਕਿ ਪੇਪਰ ਦੇਣ ਲਈ ਜਾਣ ਵਾਲੇ ਮੁੰਡੇ-ਕੁੜੀਆਂ ਨੂੰ ਜਾਣ ਨਾ ਦਿੱਤਾ ਗਿਆ। ਲੋਕਾਂ ਵਿੱਚ ਇਸ ਸੰਘਰਸ਼ ਲਈ ਭਾਰੀ ਰੋਹ ਵੇਖਣ ਨੂੰ ਮਿਲਿਆ। ਖਰੜ ਭਾਗੂਮਾਜਰਾ ਟੌਲ ਪਲਾਜ਼ਾ ’ਤੇ ਜ਼ਿੰਮੀਦਾਰਾਂ ਨੇ ਸਿਰਫ਼ ਇੱਕ ਘੰਟਾ ਹੀ ਚੱਕਾ ਜਾਮ ਕੀਤਾ ਅਤੇ ਪੇਪਰ ਦੇਣ ਵਾਲੇ ਮੁੰਡੇ-ਕੁੜੀਆਂ ਨੂੰ ਰੋਕਿਆ ਤੱਕ ਨਹੀਂ ਪਰ ਖਰੜ ਬਲੌਂਗੀ ਰੋਡ ’ਤੇ ਬਾਹਰਲੇ ਜ਼ਿਲ੍ਹਿਆਂ ਦੇ ਮੁੰਡਿਆਂ ਨੇ ਸ਼ਰੇਆਮ ਹੁਲੜਬਾਜ਼ੀ ਕਰਦਿਆਂ ਦੁਪਹਿਰ 2 ਵਜੇ ਤੱਕ ਚੱਕਾ ਜਾਮ ਰੱਖਿਆ ਜਦੋਂ ਕਿ ਪੇਪਰ ਦੇਣ ਵਾਲੇ ਨੌਜਵਾਨਾਂ ਦੇ ਉਨ੍ਹਾਂ ਦੇ ਪੇਪਰ ਦੇਣ ਵਾਲੇ ਦਸਤਾਵੇਜ਼ ਫਾੜ ਦਿੱਤੇ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਪੇਪਰ ਦੇਣ ਲਈ ਨਹੀਂ ਜਾਣ ਦੇਣਗੇ । ਇੱਥੋਂ ਤੱਕ ਕਿ ਉੱਥੇ ਖੜ੍ਹੇ ਪੁਲਸ ਮੁਲਾਜ਼ਮ ਮੂਕ ਦਰਸ਼ਕ ਬਣੇ ਰਹੇ। ਉਨ੍ਹਾਂ ਨੇ ਵੀ ਧਰਨਾਕਾਰੀਆਂ ਨੂੰ ਇਹ ਨਹੀਂ ਕਿਹਾ ਕਿ ਉਹ ਪੇਪਰ ਦੇਣ ਵਾਲੇ ਮੁੰਡੇ-ਕੁੜੀਆਂ ਨੂੰ ਜਾਣ ਦੇਣ। ਪੰਜਾਬ ਸਰਕਾਰ ਨੂੰ ਹੁਣ ਇਸ ਸੰਘਰਸ਼ ਲਈ ਕੋਈ ਰਣਨੀਤੀ ਬਣਾਉਣੀ ਪਵੇਗੀ ਤਾਂ ਜੋ ਕਿ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ। ਧਰਨੇ ਵਿੱਚ ਫਸੇ ਕਈ ਲੋਕਾਂ ਦਾ ਕਹਿਣਾ ਸੀ ਕਿ ਸੂਬੇ ਦੇ ਲੋਕਾਂ ਦਾ ਕੋਈ ਵੀ ਵਾਰਸ ਨਹੀਂ ਸਰਕਾਰ ਵੀ ਜਦੋਂ ਕਿਸਾਨੀ ਸੰਘਰਸ਼ ਅੱਗੇ ਆਪਣੇ ਹੱਥ ਖੜ੍ਹੇ ਕਰ ਦੇਵੇ ਤਾਂ ਜਨਤਾ ਦੀ ਸਾਰ ਕੌਣ ਲਵੇਗਾ।

PunjabKesari

‘ਵੀਰੋ ਮੈਨੂੰ ਜਾਣ ਦਿਓ ਮੇਰੇ ਭਵਿੱਖ ਦਾ ਸਵਾਲ ਹੈ’
ਚੱਕਾ ਜਾਮ ਹੋਣ ’ਤੇ ਇੱਕ ਐਕਟਿਵਾ ਸਵਾਰ ਲੜਕੀ ਨੇ ਧਰਨਾਕਾਰੀਆਂ ਨੂੰ ਕਿਹਾ ਕਿ ਵੀਰੋ ਉਸ ਨੂੰ ਪੇਪਰ ਦੇਣ ਲਈ ਜਾਣ ਦੇਵੋ ਉਸਦੇ ਭਵਿੱਖ ਦਾ ਸਵਾਲ ਹੈ ਤਾਂ ਰਸਤਾ ਬੰਦ ਕਰੀ ਖ਼ੜ੍ਹੇ ਨੌਜਵਾਨਾਂ ਨੇ ਉਸਨੂੰ ਜਾਣ ਨਾ ਦਿੱਤਾ । ਐਕਟਿਵਾ ਸਵਾਰ ਲੜਕੀ ਭੁੱਬਾ ਮਾਰ ਰੋਣ ਲੱਗ ਪਈ ਅਤੇ ਇੱਕ ਮਕੈਨਿਕ ਵਿਅਕਤੀ ਨੇ ਰੋਦੀ ਲੜਕੀ ਨੂੰ ਚੁੱਪ ਕਰਵਾਇਆ ਅਤੇ ਰਸਤਾ ਬੰਦ ਕਰੀ ਖੜ੍ਹੇ ਨੌਜਵਾਨਾਂ ਨੂੰ ਮਿੰਨਤਾਂ ਕਰਕੇ ਉਸਨੂੰ ਪੇਪਰ ਦੇਣ ਲਈ ਜਾਣ ਦਿੱਤਾ।
                                                                                   
 


author

Anuradha

Content Editor

Related News