ਵਿਆਹ ਵਾਲੇ ਘਰ 'ਚ ਪਈਆਂ ਭਾਜੜਾਂ, ਦੇਖਦੇ ਹੀ ਦੇਖਦੇ ਮਚੇ ਅੱਗ ਦੇ ਭਾਂਬੜ (ਤਸਵੀਰਾਂ)

Sunday, Dec 08, 2019 - 01:17 PM (IST)

ਵਿਆਹ ਵਾਲੇ ਘਰ 'ਚ ਪਈਆਂ ਭਾਜੜਾਂ, ਦੇਖਦੇ ਹੀ ਦੇਖਦੇ ਮਚੇ ਅੱਗ ਦੇ ਭਾਂਬੜ (ਤਸਵੀਰਾਂ)

ਧੂਰੀ (ਦਵਿੰਦਰ ਖਿੱਪਲ/ਸੰਜੀਵ ਜੈਨ) : ਧੂਰੀ ਦੇ ਧੋਬੀਘਾਟ ਨੇੜੇ ਸਥਿਤ ਆਸਤਾ ਕਾਲੋਨੀ ਵਿਚ ਅੱਜ ਤੜਕੇ ਸਵੇਰੇ 4 ਵਜੇ ਦੇ ਕਰੀਬ ਵਿਆਹ ਵਾਲੇ ਘਰ ਵਿਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

PunjabKesari

ਜਾਣਕਾਰੀ ਮੁਤਾਬਕ ਕਿਸੇ ਪਰਿਵਾਰਕ ਮੈਂਬਰ ਨੇ ਪਾਵਰਬੈਂਕ ਚਾਰਜ 'ਤੇ ਲਗਾ ਕੇ ਸੌਫੇ 'ਤੇ ਰੱਖਿਆ ਸੀ ਅਤੇ ਅਚਾਨਕ ਉਸ ਵਿਚ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਦੇ ਭਾਂਬੜ ਮਚ ਉੱਠੇ।

PunjabKesari

ਦੱਸਿਆ ਜਾ ਰਿਹਾ ਹੈ ਕਿ ਘਰ 'ਚ ਮੁੰਡੇ ਦਾ ਵਿਆਹ ਰੱਖਿਆ ਹੋਇਆ ਸੀ। ਬੀਤੀ ਰਾਤ ਨੂੰ ਜਾਗੋ ਵੀ ਕੱਢੀ ਗਈ ਸੀ ਅਤੇ ਅੱਜ ਮੁੰਡੇ ਨੇ ਵਿਆਹੁਣ ਜਾਣਾ ਸੀ ਪਰ ਉਸ ਤੋਂ ਪਹਿਲਾਂ ਇਹ ਹਾਦਸਾ ਵਾਪਰ ਗਿਆ ਅਤੇ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। 

PunjabKesariਉਥੇ ਹੀ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ।

PunjabKesari

PunjabKesari

PunjabKesari


author

cherry

Content Editor

Related News