ਧੂਰੀ ਰੁਜ਼ਗਾਰ ਮੇਲਾ ਬਣਿਆ ਚਰਚਾ ਦਾ ਵਿਸ਼ਾ, ਭਿੜੇ ਅਫਸਰਾਂ ਦਾ ਮਾਮਲਾ SDM ਦਫਤਰ ਪੁੱਜਾ
Wednesday, Sep 11, 2019 - 04:25 PM (IST)
ਧੂਰੀ—ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸ਼ਹਿਰਾਂ ’ਚ ਰੁਜ਼ਗਾਰ ਮੇਲੇ ਲਗਾ ਕੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਤਾਂ ਪੂਰੇ ਕੀਤੇ ਜਾ ਰਹੇ ਹਨ ਪਰ ਜੇਕਰ ਅਜਿਹੇ ਸਥਾਨ ’ਤੇ 2 ਸਰਕਾਰੀ ਅਫਸਰ ਆਪਸ ’ਚ ਭਿੜ ਪੈਣ ਤਾਂ ਇਸਦਾ ਨਤੀਜਾ ਕੀ ਹੋਵੇਗਾ। ਅਜਿਹਾ ਹੀ ਮਾਮਲਾ ਹੁਣ ਸਾਹਮਣੇ ਆਇਆ ਹੈ ਧੂਰੀ ਦਾ, ਜਿੱਥੇ ਰੁਜ਼ਗਾਰ ਮੇਲੇ ’ਚ ਤਾਇਨਾਤ ਸਰਕਾਰੀ ਅਫਸਰਾਂ ਦੀ ਆਪਸ ’ਚ ਕਾਫੀ ਝੜਪਾਂ ਹੋਈਆਂ। ਇਸ ਸੰਬੰਧੀ ਸਰਕਾਰੀ ਕਰਮਚਾਰੀ ਨਹਿਰੀ ਵਿਭਾਗ ਦੇ ਐੱਸ. ਡੀ. ਓ. ਦੀਪਕ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰੁਜ਼ਗਾਰ ਅਫਸਰ ਦਫਤਰ ਦੇ ਕਲਰਕ ਗੁਰਮੀਤ ਸਿੰਘ ਨੇ ਮੇਰੀ ਪਿੱਠ ’ਤੇ ਬਿਨਾਂ ਕਾਰਨ ਮੁੱਕੇ ਮਾਰੇ ਅਤੇ ਇਤਰਾਜ਼ਯੋਗ ਭਾਸ਼ਾ ਬੋਲੀ। ਇਸ ਦੀ ਸ਼ਿਕਾਇਤ ਐੱਸ. ਡੀ. ਐੱਮ. ਦਫਤਰ ਕਰਦਿਆਂ ਹੋਇਆ ਮੈਂ ਇਨਸਾਫ ਦੀ ਮੰਗ ਕਰਦਾ ਹਾਂ।
ਮੌਕੇ ’ਤੇ ਮੌਜੂਦ ਤਹਿਸੀਲਦਾਰ ਕਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਰੁਜ਼ਗਾਰ ਦਫਤਰ ਦੇ ਕਲਰਕ ਗੁਰਮੀਤ ਸਿੰਘ ਨੇ ਡਿਊਟੀ ਦੇ ਰਹੇ ਨਹਿਰੀ ਵਿਭਾਗ ਦੇ ਐੱਸ. ਡੀ. ਓ. ਦੀਪਕ ਕੁਮਾਰ ਦੀ ਪਿੱਠ ’ਤੇ ਮੁੱਕੇ ਮਾਰੇ ਹਨ ਫਿਲਹਾਲ ਇਸ ਸੰਬੰਧੀ ਜਾਂਚ ਜਾਰੀ ਹੈ ਅਤੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਜੇਕਰ ਸਰਕਾਰੀ ਕਰਮਚਾਰੀ ਆਪਸ ’ਚ ਭਿੜਨ ਲੱਗ ਜਾਣ ਤਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਕਦੋਂ ਮਿਲੇਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।