ਅਕਾਲੀ ਦਲ ਛੱਡਣ ਵਾਲੇ ਜੇ. ਜੇ. ਸਿੰਘ ਡਾ. ਗਾਂਧੀ ਦੇ ਖੇਮੇ ''ਚ!
Friday, Jan 18, 2019 - 06:59 PM (IST)

ਪਟਿਆਲਾ : ਅਕਾਲੀ ਦਲ 'ਚੋਂ ਅਸਤੀਫਾ ਦੇਣ ਵਾਲੇ ਜਨਰਲ ਜੇ. ਜੇ. ਸਿੰਘ ਨੇ ਡਾ. ਧਰਮਵੀਰ ਗਾਂਧੀ ਦੇ ਪੰਜਾਬ ਮਾਰਚ ਨੂੰ ਸਮਰਥਨ ਦਿੱਤਾ ਹੈ। ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨਾਲ ਜੇ. ਜੇ. ਸਿੰਘ ਨੇ ਇਕੋ ਮੰਚ 'ਤੇ ਆਉਂਦੇ ਹੋਏ ਕਿਹਾ ਕਿ ਉਹ ਪੰਜਾਬ ਮਾਰਚ ਦਾ ਪੂਰੀ ਤਰ੍ਹਾਂ ਸਮਰਥਨ ਕਰਨਗੇ। ਦੱਸਣਯੋਗ ਹੈ ਕਿ ਜਨਰਲ ਜੇ. ਜੇ ਸਿੰਘ ਨੇ ਪਟਿਆਲਾ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਅਕਾਲੀ ਦਲ ਦੀ ਟਿਕਟ 'ਤੇ ਵਿਧਾਨ ਸਭਾ ਦੀ ਚੋਣ ਲੜੀ ਸੀ। ਇਸ ਚੋਣ ਵਿਚ ਜੇ. ਜੇ. ਸਿੰਘ ਕੈਪਟਨ ਹੱਥੋਂ ਵੱਡੇ ਫਰਕ ਨਾਲ ਹਾਰ ਗਏ ਸਨ।
ਲੰਘੀ 12 ਦਸੰਬਰ ਨੂੰ ਜੇ. ਜੇ. ਸਿੰਘ ਨੂੰ ਅਕਾਲੀ ਦਲ 'ਚੋਂ ਅਸਤੀਫਾ ਦੇ ਦਿੱਤਾ ਸੀ। ਜੇ. ਜੇ. ਸਿੰਘ ਨੇ ਇਸ ਅਸਤੀਫੇ ਪਿੱਛੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਸੀ।