ਫੁੱਫੜ ਨੇ ਨਾਬਾਲਗ ਭਤੀਜੀ ਨੂੰ ਬਣਾਇਆ ਹਵਸ ਦਾ ਸ਼ਿਕਾਰ

Thursday, Oct 31, 2019 - 10:31 AM (IST)

ਫੁੱਫੜ ਨੇ ਨਾਬਾਲਗ ਭਤੀਜੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਧਾਰੀਵਾਲ (ਖੋਸਲਾ, ਬਲਬੀਰ) : ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਵਾਲੇ ਫੁੱਫੜ ਵਿਰੁੱਧ ਪੁਲਸ ਥਾਣਾ ਧਾਰੀਵਾਲ ਨੇ ਮਾਮਲਾ ਦਰਜ ਕੀਤਾ ਹੈ। ਕੇਂਦਰੀ ਜੇਲ ਗੁਰਦਾਸਪੁਰ ਵਿਚ ਹਵਾਲਾਤ ਅੰਦਰ ਬੰਦ ਅੰਮ੍ਰਿਤਸਰ ਦੀ ਰਹਿਣ ਵਾਲੀ ਇਕ ਔਰਤ ਨੇ ਥਾਣਾ ਧਾਰੀਵਾਲ ਦੀ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਪਿਛਲੇ ਦਿਨੀਂ ਉਸ ਦੀ 12 ਸਾਲਾ ਨਾਬਾਲਗ ਧੀ, ਸਹੁਰਾ ਕੁੰਦਨ ਲਾਲ ਅਤੇ ਭੂਆ ਜੋਤੀ ਉਸ ਨਾਲ ਮੁਲਾਕਾਤ ਕਰਨ ਲਈ ਜੇਲ ਵਿਚ ਆਏ ਸਨ। ਜਿਥੇ ਉਸ ਦੀ ਨਾਬਾਲਗ ਧੀ ਨੇ ਉਸ ਨੂੰ ਦੱਸਿਆ ਕਿ ਰਿਸ਼ਤੇਦਾਰੀ 'ਚ ਲੱਗਦੇ ਉਸ ਦੇ ਫੁੱਫੜ ਥੋਮਸ ਪੁੱਤਰ ਨਰਿੰਦਰਪਾਲ ਵਾਸੀ ਰਜ਼ਾਦੇ ਸ਼ਾਹਪੁਰ ਉਸ ਨੂੰ ਆਪਣੀ ਭੈਣ ਦੇ ਕੋਲ ਪਿੰਡ ਭੁੱਲੇਚੱਕ ਵਿਖੇ ਲੈ ਗਿਆ ਸੀ, ਜਿਥੇ ਥੋਮਸ ਨੇ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਜਬਰ-ਜ਼ਨਾਹ ਕੀਤਾ। ਉਕਤ ਮਾਮਲੇ ਸਬੰਧੀ ਪੁਲਸ ਨੇ ਕਾਰਵਾਈ ਕਰਦਿਆਂ ਪੀੜਤਾ ਦੇ ਬਿਆਨਾਂ 'ਤੇ ਥੋਮਸ ਵਿਰੁੱਧ ਥਾਣਾ ਧਾਰੀਵਾਲ ਵਿਚ ਮਾਮਲਾ ਦਰਜ ਕਰ ਲਿਆ ਹੈ।


author

Baljeet Kaur

Content Editor

Related News