ਦੋ ਗੱਡੀਆਂ ''ਚ ਟੱਕਰ, ਏ. ਡੀ. ਜੀ. ਪੀ. ਵਾਲ-ਵਾਲ ਬਚੇ

Friday, Nov 24, 2017 - 08:02 AM (IST)

ਦੋ ਗੱਡੀਆਂ ''ਚ ਟੱਕਰ, ਏ. ਡੀ. ਜੀ. ਪੀ. ਵਾਲ-ਵਾਲ ਬਚੇ

ਕੁਰਾਲੀ  (ਬਠਲਾ) - ਸਥਾਨਕ ਸਿਸਵਾਂ ਰੋਡ 'ਤੇ ਦੋ ਗੱਡੀਆਂ ਦੀ ਟੱਕਰ ਹੋ ਗਈ, ਜੋ ਕਿ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਹਾਦਸੇ ਦੌਰਾਨ ਇਨੋਵਾ ਗੱਡੀ ਵਿਚ ਸਵਾਰ ਪੁਲਸ ਦੇ ਉੱਚ ਅਧਿਕਾਰੀ ਏ. ਡੀ. ਜੀ. ਪੀ. ਸੰਜੀਵ ਕਾਲੜਾ ਵਾਲ-ਵਾਲ ਬਚ ਗਏ। ਇਹ ਹਾਦਸਾ ਬਲਾਕ ਮਾਜਰੀ ਨੇੜੇ ਉਸ ਸਮੇਂ ਹੋਇਆ ਜਦੋਂ ਏ. ਡੀ. ਜੀ. ਪੀ. ਆਪਣੀ ਇਨੋਵਾ ਗੱਡੀ ਵਿਚ ਸਵਾਰ ਹੋ ਕੇ ਕੁਰਾਲੀ ਤੋਂ ਚੰਡੀਗੜ੍ਹ ਵੱਲ ਜਾ ਰਹੇ ਸਨ ਤਾਂ ਬਲਾਕ ਮਾਜਰੀ ਨੇੜੇ ਇਕ ਹੋਰ ਕਾਰ ਇਕਦਮ ਉਨ੍ਹਾਂ ਦੀ ਗੱਡੀ ਅੱਗੇ ਆ ਗਈ, ਜਿਸ ਕਾਰਨ ਉਨ੍ਹਾਂ ਦੀ ਗੱਡੀ ਉਸ ਨਾਲ ਟਕਰਾ ਗਈ।


Related News