ਪੰਜਾਬ ਕਾਂਗਰਸ ਤੋਂ ਨਾਰਾਜ਼ ਚੱਲ ਰਿਹੈ ''ਡੇਰਾ'', ਜਾਣੋ ਕਿਸ ਦੇ ਨਾਲ ਖੜ੍ਹੇਗਾ
Wednesday, Apr 03, 2019 - 11:30 AM (IST)
ਚੰਡੀਗੜ੍ਹ : ਲੋਕ ਸਭਾ ਚੋਣਾਂ ਨੂੰ ਲੈ ਕੇ ਡੇਰਾ ਸੱਚਾ ਸੌਦਾ ਨੇ ਸਿਆਸੀ ਪਾਰਟੀਆਂ ਨਾਲ22 ਬਲਾਕ ਪੱਧਰ ਦੀਆਂ ਬੈਠਕਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ ਅਤੇ ਡੇਰੇ ਦੀ ਪਾਲੀਟਿਕਲ ਵਿੰਗ 5 ਅਪ੍ਰੈਲ ਤੋਂ ਬਲਾਕ ਇੰਚਾਰਜਾਂ ਨਾਲ ਮੀਟਿੰਗਾਂ ਕਰਨ ਜਾ ਰਹੀ ਹੈ। ਦੱਸ ਦੇਈਏ ਕਿ ਪੰਜਾਬ 'ਚ ਬੇਅਦਬੀ ਕਾਂਡਾਂ ਨੂੰ ਲੈ ਕੇ ਡੇਰੇ ਦੀ ਭੂਮਿਕਾ 'ਤੇ ਉੱਠ ਰਹੇ ਸਵਾਲਾਂ ਕਾਰਨ ਡੇਰੇ ਦੀ ਸਾਖ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਡੇਰਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਖਫਾ ਚੱਲ ਰਿਹਾ ਹੈ। ਅਜਿਹੇ 'ਚ ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਨੂੰ ਡੇਰੇ ਵਲੋਂ ਸਮਰਥਨ ਦਿੱਤਾ ਜਾ ਸਕਦਾ ਹੈ। ਦੂਜੇ ਪਾਸੇ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਪੰਚਕੂਲਾ ਹਿੰਸਾ ਮਾਮਲੇ 'ਚ ਡੇਰਾ ਸੱਚਾ ਸੌਦਾ ਹਰਿਆਣਾ ਦੀ ਭਾਜਪਾ ਸਰਕਾਰ ਦੀ ਭੂਮਿਕਾ ਅਹਿਮ ਮੰਨ ਰਿਹਾ ਹੈ। ਅਜਿਹੇ 'ਚ ਹਰਿਆਣਾ 'ਚ ਡੇਰਾ ਕਾਂਗਰਸ ਨੂੰ ਸਮਰਥਨ ਦੇ ਸਕਦਾ ਹੈ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਸਲ 'ਚ ਡੇਰਾ ਕਿਸ ਥਾਂ ਤੋਂ ਕਿਹੜੀ ਪਾਰਟੀ ਨਾਲ ਖੜ੍ਹਾ ਹੁੰਦਾ ਹੈ।