ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ, ਰੇਲਵੇ ਨੇ ਦਿੱਤੀ ਸੌਗਾਤ

Thursday, Apr 09, 2026 - 05:56 PM (IST)

ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ, ਰੇਲਵੇ ਨੇ ਦਿੱਤੀ ਸੌਗਾਤ

ਬਿਆਸ : ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਅਹਿਮ ਅਤੇ ਬੇਹੁਦ ਸੁਖਦ ਖਬਰ ਹੈ ਕਿਉਂਕਿ ਉੱਤਰ ਰੇਲਵੇ ਵੱਲੋਂ ਬਿਆਸ ਜੰਕਸ਼ਨ ਦੇ ਪੁਨਰ-ਵਿਕਾਸ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਪ੍ਰੋਜੈਕਟ 'ਤੇ ਲਗਭਗ 86.96 ਕਰੋੜ ਰੁਪਏ ਖਰਚ ਕੀਤੇ ਜਾਣਗੇ, ਜਿਸ ਨਾਲ ਸਟੇਸ਼ਨ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ਵਾਲੇ ਪਾਸੇ ਸਟੇਸ਼ਨ ਦੀ ਇੱਕ ਨਵੀਂ ਇਮਾਰਤ ਬਣਾਈ ਜਾਵੇਗੀ। ਯਾਤਰੀਆਂ ਨੂੰ ਹਵਾਈ ਅੱਡੇ ਵਰਗਾ ਅਹਿਸਾਸ ਕਰਵਾਉਣ ਲਈ ਇੱਥੇ ਐਗਜ਼ੀਕਿਊਟਿਵ ਲਾਉਂਜ਼, ਵੇਟਿੰਗ ਏਰੀਆ ਅਤੇ ਬੇਬੀ ਫੀਡਿੰਗ ਰੂਮ ਦੀ ਸਹੂਲਤ ਮਿਲੇਗੀ। ਸਟੇਸ਼ਨ ਦੇ ਪੁਨਰ-ਵਿਕਾਸ ਦੌਰਾਨ ਇਸ ਦੀ ਪੁਰਾਣੀ ਸ਼ਾਨ ਅਤੇ ਵਿਰਾਸਤੀ ਫਾਸਾਡ (ਮੇਹਰਾਬਦਾਰ ਡਿਜ਼ਾਈਨ) ਨੂੰ ਬਰਕਰਾਰ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸਕੂਲਾਂ 'ਚ ਤੁਰੰਤ ਛੁੱਟੀ ਦਾ ਐਲਾਨ, ਜਾਣੋ ਕੀ ਰਹੀ ਵਜ੍ਹਾ

ਇਸ ਤੋਂ ਇਲਾਵਾ ਮੌਜੂਦਾ ਸਮੇਂ ਵਿਚ ਸਟੇਸ਼ਨ ਦੀ ਰੋਜ਼ਾਨਾ ਯਾਤਰੀ ਸਮਰੱਥਾ 6,166 ਹੈ, ਜੋ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਵਧ ਕੇ 19,500 ਹੋ ਜਾਵੇਗੀ। ਸਟੇਸ਼ਨ 'ਤੇ ਹੁਣ ਕੁੱਲ 3 ਪਲੇਟਫਾਰਮ ਹੋਣਗੇ। ਯਾਤਰੀਆਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ 6 ਮੀਟਰ ਚੌੜਾ ਨਵਾਂ ਫੁੱਟਓਵਰ ਬ੍ਰਿਜ ਅਤੇ ਬਜ਼ੁਰਗਾਂ ਤੇ ਦਿਵਿਆਂਗਾਂ ਲਈ 3 ਨਵੀਆਂ ਲਿਫਟਾਂ ਅਤੇ ਐਸਕੇਲੇਟਰ ਲਗਾਏ ਜਾਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਇਤਿਹਾਸਕ ਫੈ਼ਸਲਾ, ਮਿਲੇਗਾ 'ਬੰਪਰ' DA

ਸਟੇਸ਼ਨ 'ਤੇ ਇਲੈਕਟ੍ਰਿਕ ਵਾਹਨਾਂ ਲਈ ਚਾਰਜਿੰਗ ਸਟੇਸ਼ਨ ਅਤੇ ਅਤਿ-ਆਧੁਨਿਕ ਪੈਸੰਜਰ ਇਨਫਰਮੇਸ਼ਨ ਸਿਸਟਮ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਤਿਸੰਗ ਭੰਡਾਰਿਆਂ ਦੌਰਾਨ ਹੋਣ ਵਾਲੀ ਭੀੜ ਨੂੰ ਮੁੱਖ ਰੱਖਦਿਆਂ, ਬੱਸਾਂ, ਕਾਰਾਂ ਅਤੇ ਦੋ ਪਹੀਆ ਵਾਹਨਾਂ ਲਈ 22,656 ਵਰਗ ਮੀਟਰ ਖੇਤਰ ਵਿਚ ਵੱਖ-ਵੱਖ ਪਾਰਕਿੰਗ ਜ਼ੋਨ ਬਣਾਏ ਜਾਣਗੇ। ਇਸ ਤੋਂ ਇਲਾਵਾ, ਸਟੇਸ਼ਨ ਤੱਕ ਪਹੁੰਚਣ ਵਾਲਾ ਮਾਰਗ (ਐਪਰੋਚ ਰੋਡ) 10.5 ਮੀਟਰ ਚੌੜਾ (2 ਲੇਨ) ਬਣਾਇਆ ਜਾਵੇਗਾ। ਇਸ ਪ੍ਰੋਜੈਕਟ ਰਾਹੀਂ ਰੇਲਵੇ ਦਾ ਉਦੇਸ਼ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਅਤੇ ਸਟੇਸ਼ਨ ਦੇ ਸਮੁੱਚੇ ਅਨੁਭਵ ਨੂੰ ਆਧੁਨਿਕ ਬਣਾਉਣਾ ਹੈ।

ਇਹ ਵੀ ਪੜ੍ਹੋ : ਰਜਿਸਟਰੀਆਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ, ਹੁਣ ਪਹਿਲਾਂ ਲਾਜ਼ਮੀ ਕਰਵਾਉਣਾ ਪਵੇਗਾ ਇਹ ਕੰਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News