ਨਾਭਾ 'ਚ ਸ਼ਾਹੀ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ ਡੇਰਾ ਬਿਆਸ ਮੁਖੀ, ਸੰਗਤ ਦਾ ਆਇਆ ਹੜ੍ਹ

Thursday, Sep 10, 2026 - 05:03 PM (IST)

ਨਾਭਾ 'ਚ ਸ਼ਾਹੀ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ ਡੇਰਾ ਬਿਆਸ ਮੁਖੀ, ਸੰਗਤ ਦਾ ਆਇਆ ਹੜ੍ਹ

ਨਾਭਾ (ਰਾਹੁਲ ਖੁਰਾਣਾ) : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਚਨਚੇਤ ਅੱਜ ਨਾਭਾ ਦੇ ਹੀਰਾ ਮਹਿਲ ਸਥਿਤ ਸ਼ਾਹੀ ਪਰਿਵਾਰ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ। ਇਸ ਦੌਰਾਨ ਜਿਵੇਂ ਹੀ ਇਸ ਮੁਲਾਕਾਤ ਦੀ ਖਬਰ ਸ਼ਹਿਰ ਵਾਸੀਆਂ ਨੂੰ ਮਿਲੀ ਤਾਂ ਵੱਡੀ ਗਿਣਤੀ ਵਿਚ ਸ਼ਰਧਾਲੂ ਹੀਰਾ ਮਹਿਲ ਪਹੁੰਚਣੇ ਸ਼ੁਰੂ ਹੋ ਗਏ ਅਤੇ ਬਾਬਾ ਗੁਰਿੰਦਰ ਸਿੰਘ ਦੀ ਇਕ ਝਲਕ ਪਾਉਣ ਲਈ ਹੀਰਾ ਮਹਿਲ ਬਾਹਰ ਖੜ੍ਹੇ ਰਹੇ। ਡੇਰਾ ਬਿਆਸ ਮੁਖੀ ਨੇ ਹੀਰਾ ਮਹਿਲ ਵਿਖੇ ਰਾਣੀ ਪ੍ਰੀਤੀ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਕਰੀਬ ਡੇਢ ਘੰਟੇ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ : ਆਊਟ ਸੋਰਸ ਕਰਮਚਾਰੀਆਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ

PunjabKesari

ਇਸ ਮੌਕੇ ਸ਼ਰਧਾਲੂਆਂ ਨੇ ਕਿਹਾ ਕਿ ਅੱਜ ਹੀਰਾ ਮਹਿਲ ਵਿਚ ਬਾਬਾ ਗੁਰਿੰਦਰ ਸਿੰਘ ਪਹੁੰਚੇ ਹਨ। ਅਸੀਂ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਪਹੁੰਚੇ ਹਾਂ। ਇਥੇ ਇਹ ਜ਼ਿਕਰਯੋਗ ਹੈ ਕਿ ਡੇਰਾ ਬਿਆਸ ਮੁਖੀ ਦੀ ਨਾਭਾ ਦੇ ਹੀਰਾ ਮਹਿਲ ਵਿਖੇ ਸ਼ਾਹੀ ਪਰਿਵਾਰ ਨਾਲ ਇਹ ਕੋਈ ਪਹਿਲੀ ਮੁਲਾਕਾਤ ਨਹੀਂ ਹੈ। ਇਸ ਤੋਂ ਪਹਿਲਾਂ ਵੀ ਬਾਬਾ ਗੁਰਿੰਦਰ ਸਿੰਘ ਸ਼ਾਹੀਦ ਪਰਿਵਾਰ ਨਾਲ ਕਈ ਮੁਲਾਕਾਤਾਂ ਕਰ ਚੁੱਕੇ ਹਨ।

ਇਹ ਵੀ ਪੜ੍ਹੋ : 12 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਅੰਮ੍ਰਿਤਸਰ 'ਚ ਸਕੂਲ, ਕਾਲਜ ਤੇ ਦਫਤਰ ਰਹਿਣਗੇ ਬੰਦ

PunjabKesari

PunjabKesari

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News