ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਮੁੜ ਲੱਗੀ ਦੂਰਬੀਨ

Wednesday, Jul 03, 2019 - 02:48 PM (IST)

ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਮੁੜ ਲੱਗੀ ਦੂਰਬੀਨ

ਡੇਰਾ ਬਾਬਾ ਨਾਨਕ : ਕੌਮਾਂਤਰੀ ਸੀਮਾ ਡੇਰਾ ਬਾਬਾ ਨਾਨਕ 'ਤੇ ਬੀ. ਐੱਸ.ਐੱਫ. ਵਲੋਂ ਮੁੜ ਦੂਰਬੀਨ ਲਗਾਉਣ ਨਾਲ ਸੰਗਤ ਦੀ ਆਮਦ ਵੱਧਣ ਲੱਗੀ ਹੈ। ਇਸ ਤੋਂ ਪਹਿਲਾਂ ਕਰਤਾਰਪੁਰ ਲਾਂਘੇ ਲਈ ਰਸਤਾ ਬਣਾਉਣ ਸਮੇਂ ਦਰਸ਼ਨ ਸਥੱਲ 'ਤੇ ਲਾਈਆ ਦੂਰਬੀਨਾਂ ਹਟਾ ਦਿੱਤੀਆਂ ਗਈਆਂ ਸਨ। ਪਰ ਹੁਣ ਬੀ.ਐੱਸ.ਐੱਫ. ਅਧਿਕਾਰੀਆਂ ਨੂੰ ਬਾਬਾ ਸੁਖਦੀਪ ਸਿੰਘ ਬੇਦੀ ਤੇ ਹੋਰਨਾਂ ਵਲੋਂ 'ਅਰਜ਼ੋਈ' ਕਰਨ 'ਤੇ ਸੰਗਤ ਦੀ ਸਹੂਲਤਾਂ ਲਈ ਆਰਜ਼ੀ ਸ਼ੈੱਡ ਬਣਾਇਆ ਗਿਆ, ਜਿਥੇ ਇਹ ਅਤਿ ਆਧੁਨਿਕ ਸਹੂਲਤ ਵਾਲੀ ਦੂਰਬੀਨ ਲਾਈ ਗਈ ਹੈ। 

ਸੀਮਾਂ 'ਤੇ ਸਥਿਤ ਧੁੱਸੀ ਬੰਨ੍ਹ 'ਤੇ ਸੋਮਵਾਰ ਨੂੰ ਸੰਗਤ ਨੂੰ ਜਦੋਂ ਹੀ ਦੂਰਬੀਨ ਲੱਗਣ ਦੀ ਜਾਣਕਾਰੀ ਮਿਲੀ ਤਾਂ ਆਮ ਸੰਗਤ ਉਥੇ ਪਹੁੰਚੀ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਡੇਰਾ ਬਾਬਾ ਨਾਨਕ ਦੇ ਨੌਜਵਾਨ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਅਸਲ 'ਚ ਦਰਸ਼ਨ ਸਥੱਲ 'ਤੇ ਲਗਾਈਆਂ ਦੋ ਦੂਰਬੀਨਾਂ ਨੂੰ ਲਾਂਘੇ ਦੇ ਕੰਮ ਚੱਲਣ ਕਾਰਨ ਨੇ ਹਟਾ ਲਿਆ ਸੀ, ਪਰ ਹੁਣ ਇਕ ਦੇ ਮੁੜ ਤੋਂ ਲੱਗਣ ਨਾਲ ਸੰਗਤਾਂ ਖੁਸ਼ ਹਨ।    


author

Baljeet Kaur

Content Editor

Related News