ਲਾਂਘਾ ਖੁੱਲ੍ਹਣ ਦੇ 74 ਦਿਨਾਂ 'ਚ ਜਾਣੋ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕਿੰਨੇ ਸ਼ਰਧਾਲੂ ਹੋਏ ਨਤਮਸਤਕ

01/23/2020 12:14:07 PM

ਡੇਰਾ ਬਾਬਾ ਨਾਨਕ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ 9 ਨਵੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤਾ ਗਿਆ ਸੀ। ਅੱਜ ਲਾਂਘਾ ਖੁੱਲ੍ਹਣ ਦਾ 2 ਮਹੀਨੇ 13 ਦਿਨ ਦਾ ਸਫਰ ਸਫਲਤਾ ਪੂਰਵਕ ਹੋ ਚੁੱਕਾ ਹੈ। ਜਾਣਕਾਰੀ ਮੁਤਾਬਕ ਇਨ੍ਹਾਂ 74 ਦਿਨਾਂ 'ਚ ਕਰੀਬ 42257 ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤਾ, ਜਿਨ੍ਹਾਂ ਤੋਂ ਪਾਕਿਸਤਾਨ ਵਲੋਂ ਹੁਣ ਤੱਕ 823100 ਡਾਲਰ ਫੀਸ ਵਸੂਲੀ ਜਾ ਚੁੱਕੀ ਹੈ।

ਕੜਾਕੇ ਦੀ ਠੰਡ ਦੇ ਬਾਵਜੂਦ ਸ਼ਰਧਾਲੂਆਂ ਹੋ ਰਹੇ ਨੇ ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ
ਕੜਾਕੇ ਦੀ ਠੰਡ ਦੇ ਬਾਵਜੂਦ ਸ਼ਰਧਾਲੂਆਂ ਦਾ ਨਿਰੰਤਰ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਜਾਣਾ ਜਾਰੀ ਹੈ ਪਰ ਇਹ ਗਿਣਤੀ ਪਾਕਿਸਤਾਨ ਕਮੇਟੀ ਦੀ ਆਸ ਤੋਂ ਕਾਫੀ ਘੱਟ ਹੈ। ਦੋਵਾਂ ਦੇਸ਼ਾਂ 'ਚ ਕੀਤੇ ਗਏ ਸਮਝੌਤੇ ਮੁਤਾਬਕ ਇਕ ਦਿਨ 'ਚ 5 ਹਜ਼ਾਰ ਸ਼ਰਧਾਲੂ ਜਾ ਸਕਦੇ ਸਨ ਅਤੇ ਹੋਰ ਵਿਸ਼ੇਸ਼ ਦਿਨ, ਜਿਨ੍ਹਾਂ 'ਚ ਗੁਰਪੁਰਬ ਆਉਂਦਾ ਹੈ, ਇਸ ਦਿਨ 10 ਹਜ਼ਾਰ ਸ਼ਰਧਾਲੂ ਜਾ ਸਕਦੇ ਹਨ ਪਰ ਦਸਬੰਰ ਮਹੀਨੇ ਤੋਂ ਇਲਾਵਾ ਹੁਣ ਤੱਕ ਇਹ ਆਂਕੜਾ ਪਾਰ ਨਹੀਂ ਹੋਇਆ। ਇਸ ਦੇ ਚੱਲਦਿਆਂ ਪਾਕਿਸਤਾਨੀ ਇੰਮੀਗ੍ਰੇਸ਼ਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਰਧਾਲੂਆਂ ਨੂੰ ਵਾਰ-ਵਾਰ ਗਿਣਤੀ ਵਧਾਉਣ ਬਾਰੇ ਕਿਹਾ ਜਾਂਦਾ ਹੈ।


Baljeet Kaur

Content Editor

Related News