ਸਕੂਲ ਸਿੱਖਿਆ ਵਿਭਾਗ ਵੱਲੋਂ 10 ਬੀ.ਪੀ.ਈ.ਓਜ਼ ਦੇ ਤਬਾਦਲੇ

Wednesday, May 05, 2021 - 04:52 PM (IST)

ਸਕੂਲ ਸਿੱਖਿਆ ਵਿਭਾਗ ਵੱਲੋਂ 10 ਬੀ.ਪੀ.ਈ.ਓਜ਼ ਦੇ ਤਬਾਦਲੇ

ਚੰਡੀਗੜ੍ਹ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਪ੍ਰਵਾਨਗੀ ਦੇਣ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਨੇ 10 ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰਾਂ (ਬੀ.ਪੀ.ਈ.ਓਜ਼) ਦੇ ਤਬਾਦਲੇ ਕਰ ਦਿੱਤੇ ਹਨ। ਇਸ ਦੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਲਖਵਿੰਦਰ ਸਿੰਘ ਨੂੰ ਬਲਾਕ ਸੰਗਤ, ਸੁਨੀਲ ਕੁਮਾਰ ਨੂੰ ਫਾਜ਼ਿਲਕਾ-1, ਪ੍ਰੇਮ ਕੁਮਾਰ ਨੂੰ ਸਮਾਣਾ-1, ਨੀਨਾ ਰਾਣੀ ਨੂੰ ਮਾਜਰੀ, ਵੀਰਜੀਤ ਕੌਰ ਨੂੰ ਨੌਸ਼ਹਿਰਾ ਪੰਨੂਆਂ, ਗੁਰਦੇਵ ਸਿੰਘ ਨੂੰ ਅੰਮਿ੍ਰਤਸਰ-1, ਸੁਸ਼ਲੀ ਕੁਮਾਰ ਨੂੰ ਬਾਘਾ ਪੁਰਾਣਾ, ਜਸਕਰਨ ਸਿੰਘ ਨੂੰ ਫਰੀਦਕੋਟ-2, ਤੀਰਥ ਰਾਮ ਨੂੰ ਹੁਸ਼ਿਆਰਪੁਰ-2ਏ ਅਤੇ ਜਸਵਿੰਦਰ ਸਿੰਘ ਨੂੰ ਬਲਾਕ ਪਟਿਆਲਾ-3 ਵਿਖੇ ਤਾਇਨਾਤ ਕੀਤਾ ਗਿਆ ਹੈ।

ਬੁਲਾਰੇ ਅਨੁਸਾਰ ਬਦਲੀ ਉਪਰੰਤ ਜਦੋਂ ਤੱਕ ਪੁਰਾਣੇ ਸਟੇਸ਼ਨ ’ਤੇ ਕੋਈ ਬੀ.ਪੀ.ਈ.ਓ. ਤਾਇਨਾਤ ਨਹੀਂ ਹੋ ਜਾਂਦਾ, ਉਦੋਂ ਤੱਕ ਉਕਤ ਅਧਿਕਾਰੀ ਨੂੰ ਹਫ਼ਤੇ ਦੇ ਆਖਰੀ ਤਿੰਨ ਦਿਨ (ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ) ਆਪਣੇ ਪਹਿਲੇ ਸਟੇਸ਼ਨ ’ਤੇ ਡਿਊਟੀ ਦੇਣ ਅਤੇ ਪਹਿਲੇ ਤਿੰਨ ਦਿਨ ਉਸ ਨੂੰ ਆਪਣੀ ਨਵੀਂ ਤਾਇਨਾਤੀ ਵਾਲੇ ਸਥਾਨ ’ਤੇ ਹਾਜ਼ਰ ਹੋਣ ਲਈ ਆਖਿਆ ਗਿਆ ਹੈ।


author

Gurminder Singh

Content Editor

Related News