ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਸਕੂਲਾਂ ’ਚ ਪਹਿਲੀ ਵਾਰ ਲਾਗੂ ਕੀਤਾ ਇਹ ਸਿਸਟਮ

Sunday, May 07, 2023 - 06:32 PM (IST)

ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਸਕੂਲਾਂ ’ਚ ਪਹਿਲੀ ਵਾਰ ਲਾਗੂ ਕੀਤਾ ਇਹ ਸਿਸਟਮ

ਚੰਡੀਗੜ੍ਹ (ਆਸ਼ੀਸ਼ ਰਾਮਪਾਲ) : ਚੰਡੀਗੜ੍ਹ ਸਿੱਖਿਆ ਵਿਭਾਗ ਇਸ ਸੈਸ਼ਨ ਤੋਂ ਨਵੀਂ ਦਾਖਲਾ ਨੀਤੀ ਅਪਨਾਉਣ ਜਾ ਰਿਹਾ ਹੈ। ਸ਼ਹਿਰ ਦੇ ਸਕੂਲਾਂ ਤੋਂ 10ਵੀਂ ਪਾਸ ਕਰਨ ਵਾਲੇ ਬੱਚਿਆਂ ਲਈ 85 ਫੀਸਦੀ ਸੀਟਾਂ ਗੌਰਮਿੰਟ ਸਕੂਲਾਂ ਵਿਚ ਰਾਖਵੀਆਂ ਹੋਣਗੀਆਂ। ਹਾਲਾਂਕਿ ਸੀਟਾਂ ਦੀ ਅਲਾਟਮੈਂਟ ਬੋਰਡ ਐਗਜ਼ਾਮ ਵਿਚ ਮੈਰਿਟ, ਵਿਦਿਆਰਥੀ ਦੀ ਸਕੂਲ ਪ੍ਰੈਫਰੈਂਸ ਅਤੇ ਉਸ ਸਕੂਲ ਵਿਚ ਸੀਟ ਦੀ ਉਪਲੱਬਧਤਾ ’ਤੇ ਹੋਵੇਗੀ। ਸਿੱਖਿਆ ਵਿਭਾਗ ਨੇ ਇਹ ਕਦਮ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸੀਟ ਹਾਸਲ ਨਾ ਹੋਣ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਚੁੱਕਿਆ ਹੈ। ਇਸ ਨਵੀਂ ਦਾਖਲਾ ਨੀਤੀ ਦੇ ਸ਼ਹਿਰ ਵਿਚ ਲਾਗੂ ਹੋਣ ਨਾਲ ਜਿੱਥੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਰਾਹਤ ਮਿਲੇਗੀ, ਉਥੇ ਹੀ ਪ੍ਰਾਈਵੇਟ ਸਕੂਲ ਤੋਂ 10ਵੀਂ ਪਾਸ ਕਰਨ ਵਾਲੇ ਬੱਚਿਆਂ ਨੂੰ ਟੈਨਸ਼ਨ ਦਾ ਸਾਹਮਣਾ ਕਰਨਾ ਪਵੇਗਾ। ਰਾਖਵਾਂਕਰਨ ਨੀਤੀ ਲਾਗੂ ਹੋਣ ਨਾਲ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਪ੍ਰੇਸ਼ਾਨ ਹੋਣਾ ਪਵੇਗਾ ਅਤੇ ਉਨ੍ਹਾਂ ਨੂੰ ਦਾਖਲੇ ਲਈ ਭਟਕਣਾ ਪਵੇਗਾ।

ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ, ਪੰਜਾਬ ਦੇ ਮੌਸਮ ਨੂੰ ਲੈ ਕੇ ਕੀਤੀ ਤਾਜ਼ਾ ਭਵਿੱਖਬਾਣੀ

ਸ਼ਹਿਰ ਦੇ ਪ੍ਰਾਈਵੇਟ ਤੇ ਕੇਂਦਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਇਸ ਵਾਰ ਸਰਕਾਰੀ ਸਕੂਲਾਂ ਵਿਚ ਦਾਖਲਾ ਲੈਣ ’ਚ ਦੇਰੀ ਜਾਂ ਵਾਂਝੇ ਰਹਿਣਾ ਪੈ ਸਕਦਾ ਹੈ। ਸ਼ਹਿਰ ਦੇ ਜ਼ਿਆਦਾਤਰ ਨਿੱਜੀ ਸਕੂਲਾਂ ਨੇ 11ਵੀਂ ਜਮਾਤ ਵਿਚ 90 ਫ਼ੀਸਦੀ ਸੀਟਾਂ ਭਰ ਦਿੱਤੀਆਂ ਹਨ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵਲੋਂ ਅਜੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ ਨਹੀਂ ਗਿਆ ਹੈ ਪਰ ਮਾਪੇ ਅਤੇ ਬੱਚੇ ਬੇਸਬਰੀ ਨਾਲ ਨਤੀਜੇ ਦਾ ਇੰਤਜ਼ਾਰ ਕਰ ਰਹੇ ਹਨ। ਨਤੀਜਾ ਐਲਾਨ ਹੋਣ ਤੋਂ ਪਹਿਲਾਂ ਹੀ 11ਵੀਂ ਜਮਾਤ ਵਿਚ ਦਾਖਲੇ ਸਬੰਧੀ ਮਾਪਿਆਂ ਨੂੰ ਚਿੰਤਾ ਸਤਾ ਰਹੀ ਹੈ। ਦੂਜੇ ਪਾਸੇ ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਵਿਚ ਇਸ ਸਮੇਂ 11ਵੀਂ ਕਲਾਸ ਦੀ ਪ੍ਰੋਵਿਜ਼ਨਲ ਐਡਮਿਸ਼ਨ ਨਾਲ ਸੀਟਾਂ ਫੁੱਲ ਹੋ ਚੁੱਕੀਆਂ ਹਨ, ਉਥੇ ਹੀ ਗੌਰਮਿੰਟ ਸਕੂਲਾਂ ਵਿਚ ਬੋਰਡ ਦੇ ਰਿਜ਼ਲਟ ਤੋਂ ਬਾਅਦ ਹੀ ਦਾਖਲਾ ਪ੍ਰੋਸੈੱਸ ਸ਼ੁਰੂ ਹੋਵੇਗਾ। ਸ਼ਹਿਰ ਵਿਚ ਗੌਰਮਿੰਟ ਹਾਈ ਸਕੂਲ 54 ਅਤੇ ਸੀਨੀਅਰ ਸੈਕੰਡਰੀ ਸਕੂਲ 42 ਹਨ। ਸਰਕਾਰੀ ਸਕੂਲਾਂ ਵਿਚ ਪਹਿਲਾਂ ਮੈਰਿਟ ਦੇ ਆਧਾਰ ’ਤੇ ਸਾਰਿਆਂ ਨੂੰ ਦਾਖਲਾ ਮਿਲਦਾ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਮਹਿਲਾ ਸਿਪਾਹੀ ਦਾ ਵੱਡਾ ਕਾਰਨਾਮਾ, ਹੋਸ਼ ਉਡਾਉਣ ਵਾਲੀ ਹੈ ਪੂਰੀ ਘਟਨਾ

13875 ਸੀਟਾਂ ਕੁੱਲ ਸੀਟਾਂ

ਸਰਕਾਰੀ ਸਕੂਲਾਂ ਵਿਚ 2023-24 ਵਿੱਦਿਅਕ ਸੈਸ਼ਨ ਵਿਚ 11ਵੀ ਜਮਾਤ ਵਿਚ ਦਾਖਲੇ ਲਈ ਕੁੱਲ 13875 ਸੀਟਾਂ ਹਨ, ਜਿਨ੍ਹਾਂ ਵਿਚ ਇਸ ਵਾਰ 11794 ਸੀਟਾਂ ਸਰਕਾਰੀ ਸਕੂਲ ਦੇ ਬੱਚਿਆਂ ਲਈ ਰਾਖਵੀਂਆਂ ਹੋਣਗੀਆਂ ਬਾਕੀ ਹੋਰ ਸਕੂਲਾਂ ਅਤੇ ਹੋਰ ਸੂਬਿਆਂ ਦੇ ਬੱਚਿਆਂ ਲਈ ਰੱਖੀਆਂ ਜਾਣਗੀਆਂ। ਸਿੱਖਿਆ ਵਿਭਾਗ ਦਾਅਵਾ ਕਰ ਰਿਹਾ ਹੈ ਕਿ ਇਸ ਸਾਲ ਸਰਕਾਰੀ ਸਕੂਲਾਂ ਵਿਚ ਜਮਾਤ ਦਸਵੀਂ ਵਿਚ ਪਾਸ ਹੋਣ ਵਾਲੇ ਬੱਚਿਆਂ ਦੀ ਗਿਣਤੀ 11800 ਦੇ ਕਰੀਬ ਹੈ, ਜੋ ਕਿ 11ਵੀ ਜਮਾਤ ਵਿਚ ਸਮਰੱਥ ਸੀਟਾਂ ਦੇ ਅਨੁਸਾਰ ਹੈ।

ਕਿਸ ਸਟ੍ਰੀਮ ’ਚ ਕਿੰਨੀਆਂ ਸੀਟਾਂ

ਸਟ੍ਰੀਮ ਸੀਟ ਸਾਇੰਸ (ਨਾਨ-ਮੈਡੀਕਲ) 3,080, ਕਾਮਰਸ 1,980, ਆਟਰਸ 7,060, ਵੋਕੇਸ਼ਨਲ 1,755 ਹਨ। ਇਸ ਤੋਂ ਇਲਾਵਾ 85 ਅਤੇ 15 ਫੀਸਦੀ ਦੋਵਾਂ ਵਿਚ ਅਨੁਸੂਚਿਤ ਜਾਤੀ, ਖਿਡਾਰੀ, ਦਿਵਿਆਂਗ, ਸਰੀਰਕ ਰੂਪ ਤੋਂ ਕਮਜ਼ੋਰ, ਅਰਧ-ਸੈਨਿਕ ਮੁਲਾਜ਼ਮਾਂ ਦੇ ਬੱਚੇ, ਆਜ਼ਾਦੀ ਘੁਲਾਟੀਆਂ ਦੇ ਬੱਚੇ ਜਾਂ ਪੋਤਰੇ ਅਤੇ ਕਸ਼ਮੀਰੀ ਪ੍ਰਵਾਸੀਆਂ ਲਈ ਵੀ ਰਾਖਵਾਂਕਰਨ ਰਹੇਗਾ।

ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਕੂਲ ਆਫ਼ ਐਮੀਨੈਂਸ ਦੀਆਂ ਖਾਸ ਤਸਵੀਰਾਂ ਕੀਤੀਆਂ ਸਾਂਝੀਆਂ, ਦੇਖੋ ਪਹਿਲੀ ਝਲਕ

ਕੇਂਦਰੀ ਵਿਦਿਆਲਿਆ ’ਚ 11ਵੀਂ ’ਚ 600 ਸੀਟਾਂ, ਬੱਚੇ ਹਨ 700

ਕੇਂਦਰੀ ਵਿਦਿਆਲਿਆ ਸੈਕਟਰ-29, 31, 47 ਅਤੇ ਥ੍ਰੀ ਬੀ. ਆਰ. ਡੀ. ਵਿਚ ਹਨ। ਜਿੱਥੇ 10ਵੀ ਜਮਾਤ ਵਿਚ ਬੱਚਿਆਂ ਦੀ ਗਿਣਤੀ 700 ਦੇ ਕਰੀਬ ਹੈ, ਉਥੇ ਹੀ 11ਵੀਂ ਜਮਾਤ ਵਿਚ ਵੱਖ-ਵੱਖ ਸਟ੍ਰੀਮਾਂ ਵਿਚ 600 ਸੀਟਾਂ ’ਤੇ ਦਾਖਲਾ ਹੁੰਦਾ ਹੈ। ਟ੍ਰਾਈਸਿਟੀ ਵਿਚ ਆਈ. ਸੀ. ਐੱਸ. ਈ. ਵਿਚ 10ਵੀਂ ਜਮਾਤ ਵਿਚ 1500 ਬੱਚੇ ਪੜ੍ਹਦੇ ਹਨ। ਇਨ੍ਹਾਂ ਸਕੂਲਾਂ ਵਿਚ ਬੱਚੇ 10ਵੀਂ ਪਾਸ ਕਰਨ ਤੋਂ ਬਾਅਦ ਇਸ ਲਈ ਬੋਰਡ ਵਲੋਂ ਸ਼ਿਫਟ ਹੁੰਦੇ ਹਨ ਕਿਉਂਕਿ ਮੁਕਾਬਲਾ ਪ੍ਰੀਖਿਆ ਵਿਚ ਐੱਨ. ਸੀ. ਆਰ. ਟੀ. ਈ. ਬੇਸ ’ਤੇ ਪ੍ਰਸ਼ਨ ਪੁੱਛੇ ਜਾਂਦੇ ਹਨ। ਐੱਨ. ਸੀ. ਆਰ. ਟੀ. ਈ. ਸਿਲੇਬਸ ਸੀ. ਬੀ. ਐੱਸ. ਈ. ਸਕੂਲਾਂ ਵਿਚ ਪੜ੍ਹਾਇਆ ਜਾਂਦਾ ਹੈ।

ਪੰਚਕੂਲਾ ਵਿਚ ਸੀ. ਬੀ. ਐੱਸ. ਈ. ਤੋਂ ਮਾਨਤਾ ਪ੍ਰਾਪਤ 18 ਸਕੂਲਾਂ ’ਚ ਹਨ 12ਵੀਂ ਦੀਆਂ ਜਮਾਤਾਂ

ਪੰਚਕੂਲਾ ਵਿਚ ਸੀ. ਬੀ. ਐੱਸ. ਈ. ਤੋਂ ਮਾਨਤਾ ਪ੍ਰਾਪਤ ਸਕੂਲ 26 ਹਨ, ਜਿਨ੍ਹਾਂ ਵਿਚ 18 ਸਕੂਲਾਂ ਵਿਚ 12ਵੀਂ ਅਤੇ 8 ਸਕੂਲਾਂ ਵਿਚ 10ਵੀਂ ਹੈ। 10ਵੀਂ ਜਮਾਤ ਵਿਚ 5 ਹਜ਼ਾਰ ਦੇ ਕਰੀਬ ਬੱਚੇ ਪ੍ਰੀਖਿਆ ਦਿੰਦੇ ਹਨ, ਜਦੋਂ ਕਿ 12ਵੀਂ ਵਿਚ 2 ਹਜ਼ਾਰ ਬੱਚੇ ਹੀ ਪ੍ਰੀਖਿਆ ਵਿਚ ਬੈਠਦੇ ਹਨ। ਜ਼ਿਆਦਾਤਰ ਬੱਚੇ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਕੂਚ ਕਰਦੇ ਹਨ। ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ 11ਵੀਂ ਜਮਾਤ ਵਿਚ ਦਾਖਲਾ ਲੈਣ ਲਈ ਡੇਰਾਬੱਸੀ, ਜ਼ੀਰਕੁਪਰ, ਪਿੰਜੌਰ, ਕਾਲਕਾ, ਪੰਚਕੂਲਾ, ਮੋਹਾਲੀ, ਖਰੜ ਤੋਂ ਬੱਚੇ ਦਾਖਲਾ ਲੈਣ ਲਈ ਅਪਲਾਈ ਕਰਦੇ ਹਨ। ਇਥੇ ਸੀ. ਬੀ. ਐੱਸ. ਈ. ਸਕੂਲ 10ਵੀਂ ਤਕ ਹਨ। 12ਵੀਂ ਜਮਾਤ ਵਿਚ ਬੱਚੇ ਪੀ. ਐੱਸ. ਈ. ਬੀ. ਅਤੇ ਹਰਿਆਣਾ ਬੋਰਡ ਤੋਂ ਸਿੱਖਿਆ ਹਾਸਲ ਕਰਨ ਲਈ ਤਿਆਰ ਨਹੀਂ ਹਨ।

ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਬਜ਼ੁਰਗ ਮਾਪਿਆਂ ਦੇ ਲਾਡਲੇ ਪੁੱਤ ਦੀ ਮ੍ਰਿਤਕ ਦੇਹ, ਦੇਖ ਨਿਕਲ ਗਈਆਂ ਭੁੱਬਾਂ

ਮੋਹਾਲੀ : 12ਵੀਂ ਦੇ 20 ਸਕੂਲ, 1200 ਬੱਚੇ ਹਨ ਪੜ੍ਹਦੇ

ਮੋਹਾਲੀ ਦੀ ਗੱਲ ਕਰੀਏ ਤਾਂ 12ਵੀਂ ਦੇ ਸੀ. ਬੀ. ਐੱਸ. ਈ. ਤੋਂ ਮਾਨਤਾ ਪ੍ਰਾਪਤ 20 ਸਕੂਲ ਹਨ। ਇਨ੍ਹਾਂ ਸਕੂਲਾਂ ਵਿਚ 1200 ਬੱਚੇ ਪੜ੍ਹਦੇ ਹਨ। ਉਥੇ ਹੀ 10ਵੀਂ ਦੇ 30 ਸਕੂਲ ਸੀ. ਬੀ. ਐੱਸ. ਈ. ਤੋਂ ਮਾਨਤਾ ਪ੍ਰਾਪਤ ਹਨ। ਇਨ੍ਹਾਂ ਸਕੂਲਾਂ ਵਿਚ 2000 ਬੱਚੇ ਸਿੱਖਿਆ ਹਾਸਲ ਕਰਦੇ ਹਨ।

ਇਜਾਜ਼ਤ ਦੇ ਚੱਕਰ ’ਚ ਹੋ ਜਾਂਦੀ ਹੈ ਦੇਰੀ

ਸ਼ਹਿਰ ਦੇ ਸਰਕਾਰੀ ਸਕੂਲਾਂ ਵਿਚ ਆਧੁਨਿਕ ਸਹੂਲਤਾਂ ਉਪਲੱਬਧ ਹਨ ਪਰ ਅਧਿਆਪਕਾਂ ਦੀ ਭਾਰੀ ਕਮੀ ਹੈ। ਅਧਿਆਪਕਾਂ ਦੀ ਕਮੀ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਅਧਿਆਪਕਾਂ ਦੇ ਖਾਲੀ ਅਹੁਦਿਆਂ ਨੂੰ ਭਰਨ ਵਿਚ ਪ੍ਰਸ਼ਾਸਨ ਦਿਲਚਸਪੀ ਤਾਂ ਵਿਖਾ ਰਿਹਾ ਹੈ ਪਰ ਇਜਾਜ਼ਤ ਦੇ ਚੱਕਰ ਵਿਚ ਦੇਰੀ ਹੋ ਰਹੀ ਹੈ। ਜੇਕਰ ਪ੍ਰਸ਼ਾਸਨ ਨੂੰ ਇਜਾਜ਼ਤ ਮਿਲ ਜਾਵੇ ਤਾਂ ਕਈ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਸਕਦਾ ਹੈ। ਵਿਭਾਗ ਜੇਕਰ ਸੈਕਟਰ-16 ਸਥਿਤ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਉਦਾਹਰਨ ਲੈ ਕੇ ਹੋਰ ਸਕੂਲਾਂ ਵਿਚ 11ਵੀਂ ਜਮਾਤ ਵਿਚ ਸੀਟਾਂ ਨੂੰ ਵਧਾ ਕੇ ਬੱਚਿਆਂ ਨੂੰ ਦਾਖਲਾ ਦੇਵੇ ਤਾਂ ਸਮੱਸਿਆ ਦਾ ਹੱਲ ਹੋ ਸਕਦਾ ਹੈ। ਸੈਕਟਰ-16 ਵਿਚ ਗੌਰਮਿੰਟ ਪ੍ਰਾਇਮਰੀ ਸਕੂਲ ਵਿਚ ਬੱਚਿਆਂ ਨੂੰ ਦਾਖਲਾ ਦਿੱਤਾ ਜਾਂਦਾ ਹੈ, ਇਸ ਤੋਂ ਬਾਅਦ ਗੌਰਮਿੰਟ ਮਾਡਲ ਹਾਈ ਸਕੂਲ ਵਿਚ ਬੱਚਾ 6ਵੀਂ ਜਮਾਤ ਤਕ ਸਿੱਖਿਆ ਹਾਸਲ ਕਰਦਾ ਹੈ ਅਤੇ ਬਾਅਦ ਵਿਚ ਸੀਨੀਅਰ ਸੈਕੰਡਰੀ ਸਕੂਲ ਤੋਂ ਆਪਣੀ 12ਵੀਂ ਦੀ ਪੜ੍ਹਾਈ ਪੂਰੀ ਕਰਦਾ ਹੈ।

ਇਹ ਵੀ ਪੜ੍ਹੋ : ਪਹਿਲਾਂ ਰਿਸ਼ਤੇ ਲਈ ਘਰ ਬੁਲਾਇਆ ਫਿਰ ਕੁੜੀਆਂ ਨਾਲ ਖੜੀਆਂ ਕਰ ਉਤਰਵਾ ਲਏ ਕੱਪੜੇ, ਫਿਰ ਜੋ ਹੋਇਆ...


author

Gurminder Singh

Content Editor

Related News