ਪੰਜਾਬ ''ਚ ''ਡੇਂਗੂ'' ਦਾ ਕਹਿਰ, 14,000 ਮਾਮਲੇ ਆਏ ਸਾਹਮਣੇ

Wednesday, Dec 05, 2018 - 02:38 PM (IST)

ਪੰਜਾਬ ''ਚ ''ਡੇਂਗੂ'' ਦਾ ਕਹਿਰ, 14,000 ਮਾਮਲੇ ਆਏ ਸਾਹਮਣੇ

ਚੰਡੀਗੜ੍ਹ : ਸੂਬੇ 'ਚ ਲਗਾਤਾਰ ਚੌਥੇ ਸਾਲ ਵੀ ਡੇਂਗੂ ਦੇ ਮਾਮਲੇ ਵੱਡੀ ਗਿਣਤੀ 'ਚ ਸਾਹਮਣੇ ਆਏ ਹਨ। ਹੁਣ ਜਦੋਂ ਡੇਂਗੂ ਦਾ ਸੀਜ਼ਨ ਖਤਮ ਹੋਣ ਵਾਲਾ ਹੈ ਤਾਂ ਇਸ ਸਾਲ ਪੂਰੇ ਸੂਬੇ 'ਚੋਂ ਡੇਂਗੂ ਦੇ 14,400 ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 15,000 ਸੀ।  ਇਸ ਸਾਲ ਸਭ ਤੋਂ ਜ਼ਿਆਦਾ ਡੇਂਗੂ ਦੇ ਮਾਮਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਦੇ ਸ਼ਹਿਰ ਪਟਿਆਲਾ 'ਚ ਹੀ ਸਾਹਮਣੇ ਆਏ। ਪਟਿਆਲਾ 'ਚ ਇਸ ਸਾਲ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 2308 ਦਰਜ ਕੀਤੀ ਗਈ, ਜਦੋਂ ਕਿ ਸੰਗਰੂਰ 'ਚ 1650, ਮਾਨਸਾ 'ਚ 1134 ਅਤੇ ਮੋਹਾਲੀ 'ਚ 1067 ਡੇਂਗੂ ਦੇ ਮਰੀਜ਼ ਪਾਏ ਗਏ। ਹਾਲਾਂਕਿ ਇਸ ਸਾਲ ਡੇਂਗੂ ਦੀ ਰੋਕਥਾਮ ਲਈ ਵਿਸ਼ੇਸ਼ ਗਤੀਵਿਧੀਆਂ ਚਲਾਈਆਂ ਗਈਆਂ ਹਨ ਅਤੇ ਜਿਨ੍ਹਾਂ ਘਰਾਂ 'ਚ ਡੇਂਗੂ ਦਾ ਲਾਰਵਾ ਮਿਲਿਆ ਸੀ, ਉਨ੍ਹਾਂ ਘਰਾਂ ਦੇ ਚਲਾਨ ਵੀ ਕੀਤੇ ਗਏ। 


author

Babita

Content Editor

Related News