ਸਿਹਤ ਮੰਤਰੀ ਦੇ ਸ਼ਹਿਰ ''ਚ ''ਡੇਂਗੂ'' ਦਾ ਕਹਿਰ
Monday, Oct 15, 2018 - 11:54 AM (IST)

ਲੁਧਿਆਣਾ : ਡੇਂਗੂ ਦੇ ਮੱਛਰਾਂ ਨੇ ਇਸ ਸੀਜ਼ਨ 'ਚ ਸਿਹਤ ਮੰਤਰੀ ਦੇ ਸ਼ਹਿਰ ਪਟਿਆਲਾ ਨੂੰ ਬੁਰੀ ਤਰ੍ਹਾਂ ਨਾਲ ਨਿਸ਼ਾਨੇ 'ਤੇ ਲਿਆ ਹੈ, ਹਾਲਾਂਕਿ ਸਿਹਤ ਵਿਭਾਗ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਨਹੀਂ ਦੱਸ ਰਿਹਾ ਪਰ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ 30 ਫੀਸਦੀ ਤੋਂ ਜ਼ਿਆਦਾ ਮਾਮਲੇ ਇਕੱਲੇ ਪਟਿਆਲਾ ਦੇ ਹਨ। ਪਟਿਆਲਾ 'ਚ ਸਿਹਤ ਮੰਤਰੀ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਵੀ ਰਿਹਾਇਸ਼ ਹੈ।
ਪੰਜਾਬ 'ਚ ਹੁਣ ਤੱਕ ਡੇਂਗੂ ਦੇ 3200 ਦੇ ਲਗਭਗ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਸ 'ਚ 700 ਮਰੀਜ਼ ਇਕੱਲੇ ਲੁਧਿਆਣਾ ਦੇ ਹਸਪਤਾਲਾਂ ਤੋਂ ਸਾਹਮਣੇ ਆਏ ਹਨ। ਇਨ੍ਹਾਂ 'ਚ 365 ਮਰੀਜ਼ਾਂ ਦੀ ਪੁਸ਼ਟੀ ਸਿਹਤ ਵਿਭਾਗ ਕਰ ਚੁੱਕਾ ਹੈ, ਜਿਨ੍ਹਾਂ 'ਚ 189 ਲੁਧਿਆਣਾ ਅਤੇ 155 ਦੂਜੇ ਸ਼ਹਿਰਾਂ ਅਤੇ 21 ਹੋਰ ਸੂਬਿਆਂ ਦੇ ਰਹਿਣ ਵਾਲੇ ਹਨ। ਡੇਂਗੂ ਬਾਰੇ ਸਰਕਾਰ ਦੀ ਗਾਈਡਲਾਈਨਜ਼ ਮੁਤਾਬਕ ਡੇਂਗੂ ਦੇ ਸ਼ੱਕੀ ਅਤੇ ਪਾਜ਼ੀਟਿਵ ਮਰੀਜ਼ਾਂ ਨੂੰ ਨੈੱਟ ਮਤਲਬ ਮੱਛਰਦਾਨੀ 'ਚ ਰੱਖਣ ਦੇ ਨਿਰਦੇਸ਼ ਹਨ ਪਰ ਜ਼ਿਆਦਾਤਰ ਨਿਜੀ ਹਸਪਤਾਲ ਇਨ੍ਹਾਂ ਗਾਈਡਲਾਈਨਜ਼ ਦੀ ਪਾਲਣਾ ਨਹੀਂ ਕਰ ਰਹੇ।