ਦਿੱਲੀ ਕਮੇਟੀ ਦੇ ਅਹੁਦੇਦਾਰਾਂ ਤੇ ਅੰਤ੍ਰਿੰਗ ਬੋਰਡ ਦੀਆਂ ਚੋਣਾਂ 15 ਨੂੰ : ਸਿਰਸਾ

Sunday, Mar 10, 2019 - 11:34 AM (IST)

ਦਿੱਲੀ ਕਮੇਟੀ ਦੇ ਅਹੁਦੇਦਾਰਾਂ ਤੇ ਅੰਤ੍ਰਿੰਗ ਬੋਰਡ ਦੀਆਂ ਚੋਣਾਂ 15 ਨੂੰ : ਸਿਰਸਾ

ਜਲੰਧਰ (ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਮੀਡੀਆ ਨੂੰ ਦੱਸਿਆ ਕਿ ਦਿੱਲੀ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ 'ਚ ਹਾਜ਼ਰ ਸਮੂਹ ਮੈਂਬਰਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ 9 ਮਾਰਚ ਨੂੰ ਸਮੂਹ ਅਹੁਦੇਦਾਰਾਂ ਅਤੇ ਅੰਤ੍ਰਿੰਗ ਮੈਂਬਰਾਂ ਦੀ ਹੋਣ ਵਾਲੀ ਚੋਣ ਹੁਣ 15 ਮਾਰਚ ਨੂੰ ਹੋਵੇਗੀ।ਇਸ ਮੌਕੇ ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਕੁਲਵੰਤ ਸਿੰਘ ਬਾਠ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਕਾਰਜਾਂ 'ਚ ਵਾਰ-ਵਾਰ ਵਿਘਨ ਪਾਉਣਾ ਅਤੇ ਕੋਰਟ ਦਾ ਸਹਾਰਾ ਲੈਣਾ ਸਰਨਾ ਭਰਾਵਾਂ ਦੀ ਹਤਾਸ਼ਾ ਦਰਸ਼ਾਉਂਦਾ ਹੈ ਅਤੇ ਇੰਝ ਪ੍ਰਤੀਤ ਹੁੰਦਾ ਹੈ ਕਿ ਸਰਨਾ ਭਰਾ ਆਪਣੇ ਨਿੱਜੀ ਮੁਫਾਦਾਂ ਲਈ ਇੰਝ ਕਰ ਰਹੇ ਹਨ।


ਸਿਰਸਾ ਨੇ ਜਨਰਲ ਹਾਊਸ ਦੀ ਮੀਟਿੰਗ ਸਮਾਪਤ ਹੋਣ ਦੇ ਬਾਅਦ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਇਲਾਕੇ ਦੀਆਂ ਸਮੂਹ ਸਿੰਘ ਸਭਾਵਾਂ, ਜਥੇਬੰਦੀਆਂ ਅਤੇ ਸੰਗਤਾਂ ਨੂੰ ਇਸ ਸਮਾਗਮ 'ਚ ਹੁੰਮ-ਹੁਮਾ ਕੇ ਸੰਗਤਾਂ ਲਿਆਉਣ ਤਾਂ ਕਿ 10 ਮਾਰਚ ਦੀ ਸ਼ਾਮ ਨੂੰ ਸੁਭਾਸ਼ ਨਗਰ ਮੋੜ ਪੈਸੀਫਿਕ ਮਾਲ ਦੇ ਸਾਹਮਣੇ ਨਜ਼ਫਗੜ੍ਹ ਰੋਡ ਵੈਸਟ ਦਿੱਲੀ ਵਿਖੇ ਬਾਬਾ ਬਘੇਲ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਦੇ ਆਦਮਕੱਦ ਬੁੱਤਾਂ ਦਾ ਉਦਘਾਟਨੀ ਸਮਾਰੋਹ ਇਕ ਇਤਿਹਾਸ ਬਣ ਸਕੇ।


author

shivani attri

Content Editor

Related News