ਪਿੰਡ ਡੇਹਰਾ ਸਾਹਿਬ ਵਿਖੇ ਅਣਪਛਾਤਿਆਂ ਨੇ ਦਰਜੀ ’ਤੇ ਚਲਾਈਆਂ ਗੋਲੀਆਂ, ਮੌਤ

Wednesday, Aug 18, 2021 - 07:28 PM (IST)

ਪਿੰਡ ਡੇਹਰਾ ਸਾਹਿਬ ਵਿਖੇ ਅਣਪਛਾਤਿਆਂ ਨੇ ਦਰਜੀ ’ਤੇ ਚਲਾਈਆਂ ਗੋਲੀਆਂ, ਮੌਤ

ਤਰਨਤਾਰਨ (ਬਲਵਿੰਦਰ ਕੌਰ ਖਹਿਰਾ)-ਜ਼ਿਲ੍ਹਾ ਤਰਨਤਾਰਨ ਦੇ ਪਿੰਡ ਡੇਹਰਾ ਸਾਹਿਬ ਵਿਖੇ ਅੱਜ ਬਾਅਦ ਦੁਪਹਿਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਦਰਜੀ ਚਰਨਜੀਤ ਸਿੰਘ ਜੀਣਾ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਕਸਬਾ ਡੇਹਰਾ ਸਾਹਿਬ ਵਿਖੇ ਮਹਿੰਦਰਾ ਐਗਜੇਲੋ ਗੱਡੀ ’ਚ ਤਿੰਨ ਵਿਅਕਤੀ ਆਏ, ਜਿਨ੍ਹਾਂ ’ਚੋਂ ਇਕ ਵਿਅਕਤੀ ਗੱਡੀ ਵਿਚ ਹੀ ਰਿਹਾ ਤੇ ਦੋ ਨੌਜਵਾਨਾਂ ਨੇ ਦਰਜੀ ਚਰਨਜੀਤ ਸਿੰਘ ਜੀਣਾ, ਜੋ ਆਪਣੀ ਦੁਕਾਨ ’ਤੇ ਕੰਮ ਕਰ ਰਿਹਾ ਸੀ, ’ਤੇ ਅੰਨ੍ਹੇਵਾਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋ : ਬਠਿੰਡਾ ’ਚ ਗੋਲੀ ਲੱਗਣ ਨਾਲ ਹੈੱਡ ਕਾਂਸਟੇਬਲ ਦੀ ਮੌਤ

ਜ਼ਖਮੀ ਚਰਨਜੀਤ ਸਿੰਘ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਦੌਰਾਨ ਮੌਕੇ ’ਤੇ ਪੁੱਜੇ ਗੋਇੰਦਵਾਲ ਸਾਹਿਬ ਦੇ ਡੀ. ਐੱਸ. ਪੀ. ਸਤਿੰਦਰ ਕੁਮਾਰ, ਐੱਸ. ਐੱਚ. ਓ. ਨਵਦੀਪ ਸਿੰਘ ਗੋਇੰਦਵਾਲ, ਰਣਜੀਤ ਸਿੰਘ ਡੇਹਰਾ ਸਾਹਿਬ ਚੌਕੀ ਇੰਚਾਰਜ ਨੇ ਲਾਸ਼ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 


author

Manoj

Content Editor

Related News