ਡਿਫਾਲਟਰ ਸਰਕਾਰੀ ਵਿਭਾਗਾਂ ਨੂੰ ਪਾਵਰਕਾਮ ਨੇ ਭੇਜੇ ਨੋਟਿਸ, 4-5 ਦਿਨਾਂ ਅੰਦਰ ਬਿਜਲੀ ਬਿੱਲਾਂ ਦੀ ਅਦਾਇਗੀ ਦੇ ਹੁਕਮ

04/25/2022 1:26:43 PM

ਲੁਧਿਆਣਾ (ਸਲੂਜਾ) : ਪਾਵਰਕਾਮ ਨੇ ਡਿਫਾਲਟਰ ਸਰਕਾਰੀ ਵਿਭਾਗਾਂ ਨੂੰ ਨੋਟਿਸ ਭੇਜਦੇ ਹੋਏ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੱਸਿਆ ਕਿ ਬਿਜਲੀ ਬਿੱਲਾਂ ਦਾ ਭੁਗਤਾਨ 4 ਤੋਂ 5 ਦਿਨਾਂ ਦੇ ਅੰਦਰ ਨਾ ਕੀਤਾ ਤਾਂ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਲੁਧਿਆਣਾ ਦੇ ਸੀਨੀਅਰ ਪਾਵਰਕਾਮ ਅਧਿਕਾਰੀ ਨੇ ਦੱਸਿਆ ਕਿ ਹਰ ਡਵੀਜ਼ਨ ਪੱਧਰ ’ਤੇ ਸਰਕਾਰੀ ਅਤੇ ਗੈਰ-ਸਰਕਾਰੀ ਡਿਫਾਲਟਰਾਂ ਦੀਆਂ ਲਿਸਟਾਂ ਤਿਆਰ ਹੋ ਚੁਕੀਆਂ ਹਨ। ਇਨ੍ਹਾਂ ’ਚੋਂ 5 ਲੱਖ ਅਤੇ 5 ਲੱਖ ਤੋਂ ਜ਼ਿਆਦਾ, 3 ਲੱਖ, 2 ਲੱਖ, 1 ਲੱਖ, 50 ਹਜ਼ਾਰ ਅਤੇ ਇਸ ਤੋਂ ਘੱਟ ਬਕਾਇਆ ਬਿੱਲਾਂ ਦੇ ਡਿਫਲਾਟਰਾਂ ਤੋਂ ਵਸੂਲੀ ਲਈ ਬਾਕਾਇਦਾ ਐਕਸੀਅਨ ਤੋਂ ਲੈ ਕੇ ਜੇ. ਈ. ਰੈਂਕ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ।

ਜੇਕਰ ਕੋਈ ਅਧਿਕਾਰੀ ਜਾਂ ਮੁਲਜ਼ਮ ਡਿਫਾਲਟਰ ਉਪਭੋਗਤਾ ਨਾਲ ਗੰਢ-ਤੁੱਪ ਕਰਦਾ ਫੜ੍ਹਿਆ ਗਿਆ ਤਾਂ ਫਿਰ ਉਸ ਦੇ ਖ਼ਿਲਾਫ਼ ਚੱਲ ਰਹੀ ਕਾਰਵਾਈ ਤੋਂ ਕਰੋੜਾਂ ਰੁਪਏ ਦਾ ਬਕਾਇਆ ਬਿਜਲੀ ਬਿੱਲਾਂ ਦੀ ਵਸੂਲ ਹੋਣ ਲੱਗੀ ਹੈ ਅਤੇ ਸਰਕਾਰ ਦੇ ਖਜ਼ਾਨੇ ’ਚ ਜਮ੍ਹਾਂ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵੂਮੈਨ ਸੈੱਲ ਲੁਧਿਆਣਾ ਵੱਲੋਂ 10 ਲੱਖ ਦਾ ਬਿੱਲ ਬਕਾਇਆ ਸੀ, ਦਾ ਕੁਨੈਕਸ਼ਨ ਕੱਟ ਦਿੱਤਾ, ਜੋ ਬਿੱਲ ਦੀ ਅਦਾਇਗੀ ਦਾ ਭਰੋਸਾ ਮਿਲਣ ਤੋਂ ਬਾਅਦ ਜੋੜ ਦਿੱਤਾ ਗਿਆ ਹੈ। ਜੇਕਰ ਆਉਣ ਵਾਲੇ ਦਿਨਾਂ ’ਚ ਅਦਾਇਗੀ ਨਹੀਂ ਹੁੰਦੀ ਤਾਂ ਫਿਰ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ।


Babita

Content Editor

Related News