ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਵੱਡੇ ਖ਼ਤਰੇ ਵੱਲ ਵੱਧ ਰਿਹਾ ਹੈ ਸੂਬਾ

Saturday, Aug 10, 2024 - 06:52 PM (IST)

ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਵੱਡੇ ਖ਼ਤਰੇ ਵੱਲ ਵੱਧ ਰਿਹਾ ਹੈ ਸੂਬਾ

ਜਾਡਲਾ (ਜਸਵਿੰਦਰ ਔਜਲਾ)- ਦਿਨ ਪ੍ਰਤੀ ਦਿਨ ਧਰਤੀ ਹੇਠਲੇ ਪਾਣੀ ਦਾ ਘੱਟ ਰਿਹਾ ਪੱਧਰ ਮਨੁੱਖ ਅਤੇ ਜੀਵ ਜੰਤੂਆਂ ਲਈ ਖ਼ਤਰੇ ਦੀ ਘੰਟੀ ਹੈ, ਜਿਸ ਤਰੀਕੇ ਨਾਲ ਅੱਜ ਲਾਪਰਵਾਹੀ ਦੇ ਮਨਸੂਬਿਆਂ ਨਾਲ ਚੱਲ ਰਿਹਾ ਮਨੁੱਖ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਵੱਡੀਆਂ ਦਿੱਕਤਾਂ ਪੈਦਾ ਕਰ ਸਕਦਾ ਹੈ। ਪਾਣੀ ਦੇ ਘੱਟ ਰਹੇ ਪੱਧਰ 'ਤੇ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਸਭ ਕਿਸਾਨਾਂ ਵੱਲੋਂ ਲਗਾਇਆ ਜਾ ਰਿਹਾ ਝੋਨਾ ਹੀ ਪਾਣੀ ਨੂੰ ਖ਼ਤਮ ਕਰ ਰਿਹਾ ਹੈ ਪਰ ਇਸ ਮੁਸੀਬਤ ਪ੍ਰਤੀ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ ਕਿਉਂਕਿ ਸਮਾਂ ਹੁੰਦਾ ਸੀ ਕਿ ਪਿੰਡਾਂ ਦੇ ਛੱਪੜਾਂ ਵਿੱਚ ਸਿਰਫ਼ ਬਰਸਾਤੀ ਦਿਨਾਂ ਵਿੱਚ ਹੀ ਗੰਦਾ ਪਾਣੀ ਵਿਖਾਈ ਦਿੰਦਾ ਸੀ। 

ਉਨ੍ਹਾਂ ਛੱਪੜਾਂ ਟੋਹਬਿਆਂ ’ਚ ਪਿੰਡਾਂ ਦੇ ਲੋਕ ਪਸ਼ੂ ਚਰਾਉਂਦੇ ਹੁੰਦੇ ਸਨ ਕਿਉਂਕਿ ਉਸ ਸਮੇਂ ਲੋਕ ਪਾਣੀ ਨੂੰ ਜਾਇਆ ਨਹੀਂ ਸਨ ਕਰਦੇ ਅਤੇ ਪਾਣੀ ਦੀ ਕਦਰ ਕਰਦੇ ਸਨ। ਅੱਜ ਅਸੀਂ ਇਨ੍ਹਾਂ ਛੱਪੜਾਂ ਵੱਲ ਝਾਤ ਮਾਰੀਏ ਤਾਂ ਇਹ ਨੱਕੋ ਨੱਕ ਭਰੇ ਪਏ ਹਨ, ਗੰਦਾ ਪਾਣੀ ਸੜਕਾਂ 'ਤੇ ਲੋਕਾਂ ਦੇ ਘਰਾਂ ਵਿੱਚ ਵੀ ਦਸਤਕ ਦੇ ਰਿਹਾ ਹੈ। ਪਿੰਡਾਂ ਵਿੱਚ ਬਣੀਆਂ ਵਾਟਰ ਸਪਲਾਈ ਅਧੀਨ ਕਮੇਟੀਆਂ ਦੇ ਮੈਂਬਰ ਜਦੋਂ ਪਿੰਡਾਂ ਦੀਆਂ ਔਰਤਾਂ ਨੂੰ ਬੇਨਤੀ ਕਰਦੇ ਹਨ ਕਿ ਭਾਈ ਪਾਣੀ ਨੂੰ ਜਾਇਆ ਨਾ ਕਰੋ ਆਪਣੇ ਕੰਮ ਤੋਂ ਬਾਅਦ ਚੱਲਦੀਆਂ ਟੂਟੀਆਂ ਬੰਦ ਕਰ ਦਿਆ ਕਰੋ ਪਰ ਉਹੀ ਔਰਤਾਂ ਅੱਗੋ ਸਵਾਲ ਕਰਦੀਆਂ ਹਨ ਕਿ ਇਹ ਤਾਂ ਭਾਈ ਐਦੇ ਹੀ ਚੱਲੂਗੀਆਂ ਕਿਉਂਕਿ ਅਸੀਂ ਬਿੱਲ ਨਹੀਂ ਦਿੰਦੇ। ਗੱਲ ਇਥੇ ਬਿੱਲ ਦੀ ਨਹੀਂ ਸੋਚਣ ਦੀ ਹੈ ਅਸੀਂ ਪਾਣੀ ਦੀ ਬੂੰਦ-ਬੂੰਦ ਨੂੰ ਕਿਵੇਂ ਬਚਾਉਣਾ ਹੈ। ਭਾਵ ਪਾਣੀ ਨੂੰ ਖ਼ਤਮ ਕਰਨ ਪ੍ਰਤੀ ਜੇ ਕਿਸਾਨ 70 ਅਤੇ ਅਸੀਂ ਸਾਰੇ 30 ਫ਼ੀਸਦੀ ਜ਼ਿੰਮੇਵਾਰ ਹਾਂ ਕਿਉਂਕਿ ਪੀਣਯੋਗ ਪਾਣੀ ਨੂੰ ਅੱਜ ਅਸੀਂ ਬੇਹਿਸਾਬਾਂ ਵਰਤ ਰਹੇ ਹਾਂ। ਪਾਣੀ ਦਾ ਪੱਧਰ ਉੱਚਾ ਚੱਕਣ ਲਈ ਸਾਨੂੰ ਸਭ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ। 

ਇਹ ਵੀ ਪੜ੍ਹੋ- ਅਹਿਮ ਖ਼ਬਰ: ਸ਼ਾਨ-ਏ-ਪੰਜਾਬ ਸਣੇ 26 ਟਰੇਨਾਂ ਰੱਦ ਤੇ 25 ਡਾਇਵਰਟ, ਰੱਖੜੀ ਮੌਕੇ ਚੱਲਣਗੀਆਂ ਇਹ ਸਪੈਸ਼ਲ ਟਰੇਨਾਂ

ਅੱਜ ਤੋਂ ਤਿੰਨ ਦਹਾਕੇ ਪਹਿਲਾਂ ਪਾਣੀ ਦਾ ਪੱਧਰ ਕਰੀਬ 20 ਫੁੱਟ 'ਤੇ ਚੱਲ ਰਿਹਾ ਸੀ ਪਰ ਅੱਜ 100 ਫੁੱਟ ਦੇ ਕਰੀਬ ਜਾ ਚੁੱਕਾ ਹੈ। ਇਸ ਚੱਲਦੇ ਸੀਜ਼ਨ ’ਚ ਲੋਕਾਂ ਵੱਲੋਂ ਆਪਣੇ ਘਰਾਂ ਅਤੇ ਖੇਤੀ ਮੋਟਰਾਂ ਦੇ 30 ਫੁੱਟ ਦੇ ਕਰੀਬ ਟੋਟੇ (ਪਾਈਪ) ਪਾ ਲਏ ਹਨ। ਬਾਰਿਸ਼ਾਂ ਨਾ ਹੋਣ ਕਾਰਨ ਇਸੇ ਸਾਲ ਪਾਣੀ ਦੇ ਪੱਧਰ ਬਹੁਤ ਹੇਠਾਂ ਜਾ ਰਿਹਾ ਹੈ। ਇਸੇ ਤਰਾਂ ਚੱਲਦਾ ਰਿਹਾ ਤਾਂ ਆਉਣ ਵਾਲੀਆਂ ਨਸਲਾਂ ਨੂੰ ਇਕ ਬੂੰਦ ਵੀ ਪਾਣੀ ਨਹੀਂ ਮਿਲੇਗਾ। ਮੋਟਰਾਂ ਦੇ ਟੋਟੇ ਪਾ ਰਹੇ ਮਿਸਤਰੀਆਂ ਨੇ ਦੱਸਿਆ ਕਿ ਲੋਕ ਆਪਣੀ ਫ਼ਸਲ ਨੂੰ ਬਚਾਉਣ ਲਈ ਵੱਡੀਆਂ ਮੋਟਰਾਂ ਪਾ ਰਹੇ ਹਨ ਪਰ ਨਸਲਾਂ ਬਾਰੇ ਹਾਲੇ ਵੀ ਨਹੀਂ ਸੋਚ ਰਹੇ।

ਇਹ ਵੀ ਪੜ੍ਹੋ- ਵੱਡਾ ਖ਼ੁਲਾਸਾ: ਸਰਹੱਦ ਪਾਰੋਂ ਹੁਣ ਹਲਕੇ ਡਰੋਨ ਆਉਣ ਲੱਗੇ, ਫੜਨ ਲਈ  BSF ਨੇ ਅਪਣਾਈ ਨਵੀਂ ਰਣਨੀਤੀ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News