ਡੇਰਾ ਮੁਖੀ 'ਤੇ ਆਉਣ ਵਾਲਾ ਫੈਸਲਾ ਕੋਰਟ ਤੇ ਡੇਰੇ ਵਿਚਕਾਰ : ਜਥੇਦਾਰ ਹਰਪ੍ਰੀਤ ਸਿੰਘ
Wednesday, Aug 23, 2017 - 09:40 PM (IST)
ਤਲਵੰਡੀ ਸਾਬੋ (ਅਸ਼ਰਫ ਢੁੱਡੀ)— ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਪੰਚਕੂਲਾ ਸੀ.ਬੀ.ਆਈ. ਅਦਾਲਤ 'ਚ ਚੱਲ ਰਹੇ ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ 25 ਅਗਸਤ ਨੂੰ ਫੈਸਲਾ ਆਉਣਾ ਹੈ।ਇਸ ਸਬੰਧੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਡੇਰਾ ਸਿਰਸਾ 'ਤੇ ਜੋ ਫੈਸਲਾ ਆਵੇਗਾ, ਉਸ ਨਾਲ ਸਾਡਾ ਅਤੇ ਸਾਡੇ ਭਾਈਚਾਰੇ ਦਾ ਕੋਈ ਸਬੰਧ ਨਹੀਂ ਹੈ। ਇਸ ਦੌਰਾਨ ਉਨ੍ਹਾਂ ਸਿੱਖ ਭਾਈਚਾਰੇ ਨੂੰ ਸਾਵਧਾਨ ਰਹਿਣ ਦੀ ਗੱਲ ਆਖੀ ਹੈ। ਉਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਸੰਜਮ ਵਰਤਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡਾ ਇਸ ਮਸਲੇ ਨਾਲ ਕੋਈ ਵਾਸਤਾ ਨਹੀਂ ਹੈ, ਜੋ ਫੈਸਲਾ ਕਰਨਾ ਹੈ ਉਹ ਕੋਰਟ ਨੇ ਕਰਨਾ ਹੈ। ਕੋਰਟ ਅਤੇ ਡੇਰੇ ਦੇ ਵਿਚਕਾਰ ਇਹ ਫੈਸਲਾ ਹੈ।
