ਮੈਡੀਕਲ ਸਟੋਰਾਂ ਨੂੰ ਲੈ ਕੇ ਸੂਬਾ ਸਰਕਾਰ ਦਾ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ

Thursday, Sep 03, 2020 - 05:08 PM (IST)

ਚੰਡੀਗੜ੍ਹ : ਪੰਜਾਬ 'ਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਸੂਬਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਮੁੱਖ ਮੰਤਰੀ ਕਪੈਟਨ ਅਮਰਿੰਦਰ ਸਿੰਘ ਵੱਲੋਂ ਲਏ ਗਏ ਫ਼ੈਸਲੇ ਦੌਰਾਨ ਸੂਬੇ 'ਚ ਹੁਣ 24 ਘੰਟੇ ਹਸਪਤਾਲ, ਲੈਬ ਅਤੇ ਮੈਡੀਕਲ ਸਟੋਰ ਖੁੱਲ੍ਹ ਸਕਣਗੇ। ਕੈਪਟਨ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਆਦੇਸ਼ਾਂ ਦੇ ਮੁਤਾਬਕ ਹੁਣ ਹਸਪਤਾਲ, ਲੈਬ ਡਾਇਗਨੋਸਟਿਕ ਸੈਂਟਰ ਅਤ ੇਮੈਡੀਕਲ ਸਟੋਰਾਂ ਦੀਆਂ ਦੁਕਾਨਾਂ 24 ਘੰਟੇ ਖੁੱਲ੍ਹ ਸਕਦੀਆਂ ਹਨ। ਪੰਜਾਬ ਸਰਕਾਰ ਵਲੋਂ ਇਨ੍ਹਾਂ ਨੂੰ ਕਰਫ਼ਿਊ 'ਚ ਵੀ ਛੋਟ ਦੇ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਪੰਜਾਬ 'ਚ ਅਨਲਾਕ4.0 ਨੂੰ ਲੈ ਕੇ ਨਵੀਂਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਸਨ। ਇਸ ਦੇ ਮੱਦੇਨਜ਼ਰ ਇਹ ਗਾਈਡਲਾਈਨਜ਼ 1 ਸਤੰਬਰ 2020 ਤੋਂ ਲੈ ਕੇ 30 ਸਤੰਬਰ ਤੱਕ ਲਾਗੂ ਕੀਤੀਆਂ ਹਨ। ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਆਡ ਈਵਨ ਦਾ ਫਾਰਮੂਲਾ ਖਤਮ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪ੍ਰਾਈਵੇਟ ਹਸਪਤਾਲਾਂ ਨੂੰ 'ਕੋਰੋਨਾ' ਪਾਜ਼ੇਟਿਵ ਮਰੀਜ਼ਾਂ ਦੀ ਸਿਹਤ ਸਬੰਧੀ ਜਾਣਕਾਰੀ ਦੇਣ ਲਈ ਨਿਰਦੇਸ਼ ਜਾਰੀ

PunjabKesari

ਇਹ ਵੀ ਪੜ੍ਹੋ : ਦੁਕਾਨ ਬੰਦ ਕਰਵਾਉਣ ਲਈ ਏ. ਐੱਸ. ਆਈ ਨੇ ਦੁਕਾਨਦਾਰ 'ਤੇ ਵਰ੍ਹਾਏ ਡੰਡੇ, ਕੀਤਾ ਲਾਈਨ ਹਾਜ਼ਰ

ਕੋਵਿਡ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਆਪਣੀ ਸਰਕਾਰ ਦੇ ਫੈਸਲੇ ਦਾ ਐਲਾਨ ਕਰਦੇ ਹੋਏ ਸ਼ਹਿਰੀ ਖੇਤਰਾਂ ਵਿੱਚ ਪਾਬੰਦੀਆਂ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਜਿਸ 'ਚ ਸੂਬੇ ਦੇ ਸਾਰੇ 167 ਮਿਊਂਸਪਲ ਕਸਬਿਆਂ ਵਿੱਚ ਹਫਤੇ ਦੇ ਅੰਤ 'ਚ ਤਾਲਾਬੰਦੀ ਅਤੇ ਸਤੰਬਰ ਮਹੀਨੇ ਦੇ ਅੰਤ ਤੱਕ ਸਮੂਹ ਸ਼ਹਿਰਾਂ ਵਿੱਚ ਰਾਤ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ।


Anuradha

Content Editor

Related News