ਜ਼ਹਿਰੀਲੇ ਜੀਵ ਦੇ ਕੱਟਣ ਨਾਲ ਬੱਚੇ ਦੀ ਮੌਤ
Wednesday, Aug 02, 2017 - 04:03 PM (IST)
ਕਲਾਨੌਰ(ਮਨਮੋਹਨ)—ਪਿੰਡ ਵਡਾਲਾ ਬਾਂਗਰ 'ਚ ਇਕ ਬੱਚੇ ਦੀ ਜ਼ਹਿਰੀਲੇ ਜੀਵ ਦੇ ਕੱਟਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮ੍ਰਿਤਕ ਬੱਚਾ ਗੁਰਵੰਸ਼ਦੀਪ ਸਿੰਘ (4) ਦੇ ਪਿਤਾ ਹਰਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਕੰਮਕਾਰ ਨੂੰ ਸੰਭਾਲ ਕੇ ਪੂਰੇ ਪਰਿਵਾਰ ਨਾਲ ਦੂਜੀ ਮੰਜ਼ਿਲ 'ਤੇ ਸੋ ਰਿਹਾ ਸੀ। ਰਾਤ ਕਰੀਬ 3 ਵਜੇ ਉਸਦੇ ਬੇਟੇ ਨੇ ਆਪਣੀ ਮਾਂ ਨੂੰ ਜਗਾ ਕੇ ਕਿਹਾ ਕਿ ਉਸਦੀ ਬਾਂਹ 'ਤੇ ਖਾਰਿਸ਼ ਹੋ ਰਹੀ ਹੈ ਤਾਂ ਉਸਦੀ ਮਾਂ ਨੇ ਉਸਦੀ ਬਾਂਹ 'ਤੇ ਮਰਹਮ ਲੱਗਾ ਕੇ ਉਸ ਨੂੰ ਸੁਆ ਦਿੱਤਾ ਪਰ ਤੜਕੇ ਸਵੇਰੇ 5 ਵਜੇ ਬੱਚੇ ਦੀ ਬਾਂਹ ਅਚਾਨਕ ਨੀਲੀ ਹੋ ਗਈ। ਉਹ ਬੱਚੇ ਨੂੰ ਬਟਾਲਾ ਦੇ ਕਿਸੇ ਹਸਪਤਾਲ 'ਚ ਲੈ ਕੇ ਗਏ ਜਿਥੇ ਉਸਦੀ ਮੌਤ ਹੋ ਗਈ।
