ਸੜਕ ਹਾਦਸੇ ’ਚ ਐਕਟਿਵਾ ਸਵਾਰ ਵਿਅਕਤੀ ਦੀ ਮੌਤ

07/15/2018 6:29:42 AM

ਜਲੰਧਰ, (ਮਹੇਸ਼)- ਰੋਮਿਨ ਕੈਥਲਿਕ ਚਰਚ ਨਵੀਂ ਕਾਲੋਨੀ ਬੰਬੀਆਂਵਾਲ 2 ਐਕਟਿਵਾ ’ ਚ ਹੋਈ ਟੱਕਰ ਵਿਚ ਇਕ ਦੀ ਮੌਤ ਹੋ ਗਈ, ਜਿਸਦੀ ਪਛਾਣ ਵਿਨੋਦ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਨਵੀਂ ਕਾਲੋਨੀ ਬੰਬੀਆਂਵਾਲ ਵਜੋਂ ਹੋਈ ਹੈ। ਜੋ ਕਿ ਪਿੰਡ ਵਿਚ ਇਲੈਕਟ੍ਰਾਨਿਕ ਦੀ ਕੰਮ ਕਰਦਾ ਸੀ। ਉਸ ਦੇ ਭਰਾ ਸਰਬਜੀਤ ਕੁਮਾਰ ਨੇ ਦੱਸਿਆ ਕਿ ਹਾਦਸਾ ਉਸ ਦੇ ਅੱਖਾਂ ਦੇ ਸਾਹਮਣੇ ਹੋਇਆ, ਉਸ ਸਮੇਂ ਉਹ ਆਪਣੇ ਘਰ ਜਾ ਰਿਹਾ ਸੀ। ਜੌਨ ਪੁੱਤਰ ਅਮਰ ਚੰਦ ਵਾਸੀ ਬੰਬੀਆਂਵਾਲ ਤੇਜ਼ ਰਫਤਾਰ ਐਕਟਿਵਾ ਲੈ ਕੇ ਸੜਕ ’ਤੇ ਆਇਆ ਤੇ ਉਸ ਦੇ ਭਰਾ ਦੀ ਐਕਟਿਵਾ ਵਿਚ ਟੱਕਰ ਮਾਰ ਦਿੱਤੀ।
 ਵਿਨੋਦ ਕੁਮਾਰ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ, ਜਿਸ ਨੂੰ ਰਾਮਾ ਮੰਡੀ ਜੌਹਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਸਦਰ ਦੇ ਮੁਖੀ ਇੰਸਪੈਕਟਰ ਬਿਮਲਕਾਂਤ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਵਿਨੋਦ ਦੇ ਭਰਾ ਸਰਬਜੀਤ ਦੇ ਬਿਆਨਾਂ ’ਤੇ ਮੁਲਜ਼ਮ ਜੌਨ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਪਰ ਅਜੇ ਉਸ ਦੀ ਗ੍ਰਿਫਤਾਰੀ ਨਹੀਂ ਹੋੲੀ ਹੈ।


Related News