ਝਗੜੇ ਦੌਰਾਨ ਨੌਜਵਾਨ ਦੀ ਮੌਤ, ਮੌਜੂਦਾ ਸਰਪੰਚ ਸਮੇਤ 9 ਖਿਲਾਫ ਕੇਸ ਦਰਜ

Tuesday, Jan 05, 2021 - 03:26 AM (IST)

ਝਗੜੇ ਦੌਰਾਨ ਨੌਜਵਾਨ ਦੀ ਮੌਤ, ਮੌਜੂਦਾ ਸਰਪੰਚ ਸਮੇਤ 9 ਖਿਲਾਫ ਕੇਸ ਦਰਜ

ਧਾਰੀਵਾਲ,(ਖੋਸਲਾ, ਬਲਬੀਰ)- ਪਿੰਡ ਡੱਡਵਾ ’ਚ ਝਗੜੇ ਦੌਰਾਨ ਨੌਜਵਾਨ ਦੀ ਹੋਈ ਮੌਤ ਦੇ ਦੋਸ਼ ’ਚ ਥਾਣਾ ਧਾਰੀਵਾਲ ਦੀ ਪੁਲਸ ਨੇ ਮੌਜੂਦਾ ਸਰਪੰਚ ਸਮੇਤ 5 ਪਛਾਤੇ ਅਤੇ 4-5 ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ।

ਥਾਣਾ ਧਾਰੀਵਾਲ ’ਚ ਡੀ. ਐੱਸ. ਪੀ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਲੱਕੀ ਪੁੱਤਰ ਡੈਵਿਡ ਵਾਸੀ ਪਿੰਡ ਡੱਡਵਾ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਉਸਦੇ ਭਰਾ ਰੋਕਾ ਦਾ ਪਿੰਡ ਦੇ ਵਿੱਕੀ ਪੁੱਤਰ ਮੰਗਾ ਮਸੀਹ ਨਾਲ ਝਗੜਾ ਚੱਲਦਾ ਸੀ, ਜਿਸ ਕਾਰਣ ਵਿੱਕੀ, ਕਾਲੂ, ਗਗਨ, ਬੂਟਾ ਅਤੇ ਇਨ੍ਹਾਂ ਦੇ 2 ਹੋਰ ਸਾਥੀਆਂ ਨੇ ਪਿੰਡ ਦੇ ਹੀ ਸਰਪੰਚ ਲਵਪ੍ਰੀਤ ਸਿੰਘ ਨਾਲ ਮਿਲ ਕੇ ਉਸਦੇ ਭਰਾ ਰੋਕਾ ਨੂੰ ਕੁੱਟ-ਮਾਰ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਕਾਰਣ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਲੱਕੀ ਦੇ ਬਿਆਨਾਂ ’ਤੇ ਲਵਪ੍ਰੀਤ, ਵਿੱਕੀ, ਕਾਲੂ, ਗਗਨ, ਬੂਟਾ ਅਤੇ 4-5 ਹੋਰਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।


author

Bharat Thapa

Content Editor

Related News